ਨਵੀਂ ਦਿੱਲੀ, 9 ਅਕਤੂਬਰ
Hyundai Motor India IPO: ਦੱਖਣੀ ਕੋਰੀਆ ਦੀ ਪ੍ਰਮੁੱਖ ਵਾਹਨ ਕੰਪਨੀ ਹੁੰਡਈ ਦੀ ਭਾਰਤੀ ਇਕਾਈ ਹੁੰਡਈ ਮੋਟਰ ਇੰਡੀਆ ਲਿਮੀਟਡ (Hyundai Motor India) ਦਾ 27,870 ਕਰੋੜ ਰੁਪਏ ਦਾ ਆਈਪੀਓ 15 ਅਕਤੂਬਰ ਨੂੰ ਖੁੱਲ੍ਹੇਗਾ। ਕੰਪਨੀ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। (Hyundai Motor India IPO) ਆਈਪੀਓ ਲਈ ਮੁੱਲ ਦਾਇਰਾ 1864 ਤੋਂ 1960 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ। ਇਹ ਭਾਰਤ ਵਿਚ ਸਭ ਤੋਂ ਵੱਡਾ ਆਈਪੀਓ ਹੋਵੇਗਾ।
ਇਸ ਤੋਂ ਪਹਿਲਾਂ ਸਰਵਜਨਕ ਖੇਤਰ ਦੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ ਦੇ ਆਈਪੀਓ (IPO) ਦਾ ਆਕਾਰ 21000 ਕਰੋੜ ਰੁਪਏ ਸੀ। ਕੰਪਨੀ ਨੇ ਦੱਸਿਆ ਕਿ ਐੱਚਐੱਸਆਈਐੱਲ ਦਾ ਆਈਪੀਓ 17 ਅਕਤੂਬਰ ਨੂੰ ਬੰਦ ਹੋਵੇਗਾ।
ਐਂਕਰ(ਵੱਡੇ) ਨਿਵੇਸ਼ਕ 14 ਅਕਤੂਬਰ ਨੂੰ ਸ਼ੇਅਰਾਂ ਲਈ ਬੋਲੀ ਲਾ ਸਕਣਗੇ। ਕੰਪਨੀ ਨੇ ਕਿਹਾ ਕਿ ਪ੍ਰਸਤਾਵਿਤ ਆਈਪੀਓ (IPO) ਪੂਰੀ ਤਰ੍ਹਾਂ ਪ੍ਰਮੋਟਰ ਹੁੰਡਈ ਮੋਟਰ ਕੰਪਨੀ (Hyundai Motor India) ਵੱਲੋਂ 14,21,94,700 ਇਕੁਇਟੀ ਸ਼ੇਅਰਾਂ ਦੀ ਵਿਕਰੀ ਲਈ ਪੇਸ਼ਕਸ਼ (OFS) ’ਤੇ ਅਧਾਰਤ ਹੈ। ਇਹ ਆਈਪੀਓ ਭਾਰਤੀ ਉਦਯੋਗ ਲਈ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਦੋ ਦਹਾਕਿਆਂ ਬਾਅਦ ਕੋਈ ਵਾਹਨ ਨਿਰਮਾਤਾ ਕੰਪਨੀ ਆਪਣਾ ਆਈਪੀਓ ਲੈ ਕੇ ਆ ਰਹੀ ਹੈ। ਇਸ ਤੋਂ ਪਹਿਲਾਂ ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜੂਕੀ 2003 ਵਿਚ ਆਪਣਾ ਆਈਪੀਓ ਲੈ ਕੇ ਆਈ ਸੀ।
ਮੂਲ ਕੰਪਨੀ ਬਿਕਰੀ ਪੇਸ਼ਕਸ਼ ਰਾਹੀਂ ਆਪਣੀ ਕੁੱਝ ਹਿੱਸੇਦਾਰੀ ਬੇਚ ਰਹੀ ਹੈ। ਐੱਚਐੱਮਆਈਐੱਲ ਨੇ 1996 ਵਿਚ ਭਾਰਤ ਵਿਚ ਕੰਮ ਸ਼ੁਰੂ ਕੀਤਾ ਸੀ ਅਤੇ ਕੰਪਨੀ ਵੱਖ ਸੈਗਮੈਂਟਾਂ ਵਿਚ 13 ਮਾਡਲ ਵੇਚ ਰਹੀ ਹੈ। ਪੀਟੀਆਈ