ਨਵੀਂ ਦਿੱਲੀ, 26 ਦਸੰਬਰ
ਚੀਨ ਤੋਂ ਸਸਤੇ ਸਾਮਾਨ ਦੀ ਦਰਾਮਦ ਕਾਰਨ ਸਥਾਨਕ ਉਤਪਾਦਕਾਂ ਨੂੰ ਸੰਭਾਵੀ ਨੁਕਸਾਨ ਤੋਂ ਬਚਾਉਣ ਲਈ ਭਾਰਤ ਨੇ ਪੰਜ ਉਤਪਾਦਾਂ ਦੀ ਦਰਾਮਦ ਉੱਤੇ ਪੰਜ ਸਾਲਾਂ ਲਈ ਡੰਪਿੰਗ ਵਿਰੋਧੀ ਟੈਕਸ ਲਗਾਇਆ ਹੈ। ਸੈਂਟਰਲ ਬੋਰਡ ਆਫ਼ ਇਨਡਾਇਰੈਕਟਰ ਟੈਕਸਿਜ਼ (ਸੀਬੀਆਈਸੀ) ਵੱਲੋਂ ਜਾਰੀ ਵੱਖ-ਵੱਖ ਨੋਟੀਫਿਕੇਸ਼ਨਾਂ ਮੁਤਾਬਕ ਡੰਪਿੰਗ ਵਿਰੋਧੀ ਟੈਕਸ ਐਲਮੂਨੀਅਮ ਦੇ ਕੁਝ ਉਤਪਾਦਾਂ, ਸੋਡੀਅਮ ਹਾਈਡਰੋਸਲਫਾਈਟ, ਸਿਲੀਕੌਨ ਸੀਲੈਂਟ, ਹਾਈਡਰੋਫਲੋਰੋਕਾਰਬਨ ਦੇ ਕੰਪੋਨੈਂਟ ਆਰ-32 ਅਤੇ ਹਾਈਡਰੋਫਲੋਰੋਕਾਰਬਨ ਬਲੈਂਡਸ ਉੱਤੇ ਲਗਾਇਆ ਗਿਆ ਹੈ। ਵਣਜ ਮੰਤਰਾਲੇ ਦੀ ਜਾਂਚ ਇਕਾਈ ਡਾਇਰੈਕਟਰ ਜਨਰਲ ਆਫ਼ ਟਰੇਡ ਰੈਮੇਡਿਜ਼ ਦੀਆਂ ਸ਼ਿਫ਼ਾਰਿਸ਼ਾਂ ਮਗਰੋਂ ਇਹ ਟੈਕਸ ਲਗਾਇਆ ਗਿਆ ਹੈ। -ਪੀਟੀਆਈ