ਮੁੰਬਈ, 7 ਫਰਵਰੀ
ਘਰੇਲੂ ਸ਼ਾਕਾਹਾਰੀ ਥਾਲੀ ਜਨਵਰੀ ਮਹੀਨੇ ਸਾਲਾਨਾ ਆਧਾਰ ’ਤੇ ਪੰਜ ਫੀਸਦੀ ਮਹਿੰਗੀ ਹੋ ਗਈ, ਜਦਕਿ ਮਾਸਾਹਾਰੀ ਥਾਲੀ 13 ਫੀਸਦੀ ਸਸਤੀ ਹੋ ਗਈ। ਕ੍ਰਿਸਿਲ ਮਾਰਕਿਟ ਇੰਟੈਲੀਜੈਂਸ ਵੱਲੋਂ ਜਾਰੀ ‘ਚੌਲ ਰੋਟੀ ਦੇ ਰੇਟ’ ਦੇ ਅੰਦਾਜ਼ੇ ਮੁਤਾਬਕ ਜਨਵਰੀ ਵਿੱਚ, ਦਾਲਾਂ, ਚੌਲ, ਪਿਆਜ਼ ਅਤੇ ਟਮਾਟਰ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਘਰ ’ਚ ਸ਼ਾਕਾਹਾਰੀ ਥਾਲੀ ਮਹਿੰਗੀ ਹੋ ਗਈ। ਇਸ ਦੇ ਨਾਲ ਹੀ ਪੋਲਟਰੀ ਦੇ ਰੇਟਾਂ ਵਿੱਚ ਗਿਰਾਵਟ ਕਾਰਨ ਮਾਸਾਹਾਰੀ ਥਾਲੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।