ਨਵੀਂ ਦਿੱਲੀ, 16 ਜੁਲਾਈ
ਕਰ ਤੇ ਮਾਲੀਆ ਸਕੱਤਰ ਸੰਜੈ ਮਲਹੋਤਰਾ ਨੇ ਇਨਕਮ ਟੈਕਸ ਦਾਤਾਵਾਂ ਨੂੰ ਜਲਦੀ ਤੋਂ ਜਲਦੀ ਆਪਣੀ ਆਮਦਨ ਕਰ ਰਿਟਰਨ ਭਰਨ ਲਈ ਕਿਹਾ ਹੈ ਕਿਉਂਕਿ ਵਿੱਤ ਮੰਤਰਾਲਾ 31 ਜੁਲਾਈ ਦੀ ਸਮਾਂ ਸੀਮਾ ਨੂੰ ਵਧਾਉਣ ’ਤੇ ਵਿਚਾਰ ਨਹੀਂ ਕਰ ਰਿਹਾ ਹੈ। ਉਨ੍ਹਾਂ ਇਸ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ,‘ਸਾਨੂੰ ਉਮੀਦ ਹੈ ਕਿ ਇਸ ਵਾਰ ਪਿਛਲੇ ਸਾਲ ਨਾਲੋਂ ਵੱਧ ਲੋਕ ਇਨਕਮ ਟੈਕਸ ਰਿਟਰਨ ਭਰਨਗੇ ਤੇ ਅੰਕੜਿਆਂ ਤੋਂ ਜ਼ਾਹਰ ਹੈ ਕਿ ਲੋਕ ਤੇਜ਼ੀ ਨਾਲ ਆਪਣੀਆਂ ਰਿਟਰਨਾਂ ਜਮ੍ਹਾਂ ਕਰਵਾ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 31 ਜੁਲਾਈ ਤੱਕ ਲਗਪਗ 5.83 ਕਰੋੜ ਜਣਿਆਂ ਨੇ ਇਨਕਮ ਟੈਕਸ ਰਿਟਰਨ ਭਰੀ ਸੀ।