ਨਵੀਂ ਦਿੱਲੀ, 18 ਮਾਰਚ
ਰਾਜ ਸਭਾ ਵਿਚ ਵੀਰਵਾਰ ਨੂੰ ਬੀਮਾ (ਸੋਧ) ਬਿੱਲ ਪੇਸ਼ ਕੀਤਾ ਗਿਆ। ਇਸ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਮੰਗ ਕੀਤੀ ਕਿ ਇਸ ਨੂੰ ਸਥਾਈ ਕਮੇਟੀ ਨੂੰ ਭੇਜਿਆ ਜਾਵੇ ਅਤੇ ਸਰਕਾਰ ’ਤੇ ਦੇਸ਼ ਦੀ ਪੂੰਜੀ ਵਿਦੇਸ਼ੀਆਂ ਦੇ ਹੱਥ ਸੌਂਪਣ ਦਾ ਦੋਸ਼ ਲਗਾਇਆ। ਦੂਜੇ ਪਾਸੇ ਸੱਤਾਧਾਰੀ ਧਿਰ ਨੇ ਇਸ ਨੂੰ ਗਰੀਬਾਂ ਦੇ ਹਿੱਤਾਂ ਲਈ ਚੁੱਕਿਆ ਜਾਣ ਵਾਲਾ ਕਦਮ ਕਰਾਰ ਦਿੱਤਾ ਅਤੇ ਕਿਹਾ ਕਿ ਵਧੇਰੇ ਲੋਕਾਂ ਨੂੰ ਬੀਮੇ ਦੀ ਸੁਰੱਖਿਆ ਮਿਲੇਗੀ। ਬਿੱਲ ’ਤੇ ਚਰਚਾ ਕਰਦਿਆਂ ਕਾਂਗਰਸ ਦੇ ਆਨੰਦ ਸ਼ਰਮਾ ਨੇ ਕਿਹਾ ਬਿੱਲ ਬਾਰੇ ਆਮ ਲੋਕਾਂ, ਪਾਲਿਸੀਧਾਰਕਾਂ, ਕਰਮਚਾਰੀਆਂ ਤੇ ਨਿਵੇਸ਼ਕਾਂ ਵਿੱਚ ਬਹੁਤ ਭਰਮ ਹਨ। ਇਸ ਬਿੱਲ ’ਤੇ ਚਰਚਾ ਦੌਰਾਨ ਸਦਨ ਵਿੱਚ ਕਾਫੀ ਹੰਗਾਮਾ ਹੋਇਆ ਤੇ ਚਾਰ ਵਾਰ ਸਦਨ ਦੀ ਕਾਰਵਾਈ ਰੋਕਣੀ ਪਈ।