ਨਵੀਂ ਦਿੱਲੀ, 24 ਜੂਨ
ਮੈਟਾ ਨੇ ਭਾਰਤ ਵਿਚ ਆਪਣੇ ਏਆਈ ਸਹਾਇਕ ਮੈਟਾ ਏਆਈ ਨੂੰ ਵੱਟਸਐਪ, ਫੇਸਬੁੱਕ ਤੇ ਮੈਸੇਂਜਰ, ਇੰਸਟਾਗ੍ਰਾਮ ਅਤੇ ਮੈਟਾ.ਏਆਈ ਪੋਰਟਲ ‘ਤੇ ਉਪਲਬੱਧ ਕਰਵਾਉਣ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ਕੰਪਨੀ ਨੇ ਅੱਜ ਬਿਆਨ ਵਿੱਚ ਕਿਹਾ ਕਿ ਇਸ ਨਾਲ ਲੋਕ ਹੁਣ ਆਪਣੇ ਕੰਮ ਨੂੰ ਪੂਰਾ ਕਰਨ, ਸਮੱਗਰੀ ਬਣਾਉਣ ਅਤੇ ਕਿਸੇ ਵਿਸ਼ੇ ਦੀ ਡੂੰਘਾਈ ਵਿੱਚ ਜਾਣ ਲਈ ਇਸ ਦੇ ਵੱਖ-ਵੱਖ ਐਪਸ ‘ਤੇ ਫੀਡ ਅਤੇ ਚੈਟ ਵਿੱਚ ਮੈਟਾ ਏਆਈ ਦੀ ਵਰਤੋਂ ਕਰਨ ਦੇ ਯੋਗ ਹੋਣਗੇ ਅਤੇ ਇਸ ਲਈ ਉਨ੍ਹਾਂ ਵੱਲੋਂ ਵਰਤੀ ਜਾ ਰਹੀ ਐਪ ਤੋਂ ਵੀ ਹਟਣਾ ਨਹੀਂ ਹੋਵੇਗਾ, ਜਿਸ ਦੀ ਉਹ ਵਰਤੋਂ ਕਰ ਰਹੇ ਹਨ।