ਮੁੰਬਈ, 1 ਅਪਰੈਲ
ਏਸ਼ਿਆਈ ਬਾਜ਼ਾਰਾਂ ਵਿਚ ਮਜ਼ਬੂਤ ਰੁਝਾਨ ਅਤੇ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਅੱਜ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਆਪਣੇ ਨਵੇਂ ਸਿਖ਼ਰ ’ਤੇ ਪੁੱਜ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 556.98 ਅੰਕ ਦੀ ਛਾਲ ਮਾਰ ਕੇ 74,208.33 ‘ਤੇ ਪਹੁੰਚ ਗਿਆ। ਐੱਨਐੱਸਈ ਨਿਫਟੀ 192.1 ਅੰਕ ਵੱਧ ਕੇ 22,519 ‘ਤੇ ਪਹੁੰਚ ਗਿਆ। ਇਸ ਤੋਂ ਬਾਅਦ ਬੀਐੱਸਈ ਸੈਂਸੈਕਸ 74,254.62 ਅੰਕਾਂ ਦੇ ਆਪਣੇ ਸਰਵਕਾਲੀ ਉੱਚ ਪੱਧਰ ‘ਤੇ ਪਹੁੰਚ ਗਿਆ ਅਤੇ ਐੱਨਐੱਸਈ ਨਿਫਟੀ 22,529.95 ਦੇ ਰਿਕਾਰਡ ਸਿਖਰ ‘ਤੇ ਪਹੁੰਚ ਗਿਆ।