ਨਵੀਂ ਦਿੱਲੀ, 29 ਜੂਨ
ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਹੁਣ ਮਹੀਨੇ ਵਿਚ ਚਾਰ ਮੁਫਤ ਟ੍ਰਾਂਜੈਕਸ਼ਨਾਂ ਤੋਂ ਬਾਅਦ ਨਕਦੀ ਕਢਵਾਉਣ ’ਤੇ ਮੂਲ ਬੱਚਤ ਬੈਂਕ ਜਮ੍ਹਾਂ (ਬੀਐਸਬੀਡੀ) ਖਾਤਾਧਾਰਕਾਂ ਤੋਂ ਫੀਸ ਲਵੇਗਾ। ਇਸ ਤੋਂ ਇਲਾਵਾ ਗਾਹਕ ਸਾਲ ਵਿਚ 10 ਪੰਨਿਆਂ ਤੋਂ ਵੱਧ ਵਾਲੀ ਚੈੱਕ ਬੁੱਕ ਲੈਂਦਾ ਹੈ ਤਾਂ ਉਸ ਤੋਂ ਵੀ ਫੀਸ ਵਸੂਲੀ ਜਾਵੇਗੀ। ਬੀਐੱਸਬੀਡੀ ਖਾਤਿਆਂ ਲਈ ਨਵੇਂ ਨਿਯਮ ਪਹਿਲੀ ਜੁਲਾਈ ਤੋਂ ਲਾਗੂ ਹੋਣਗੇ ਤੇ ਫੀਸ 15 ਤੋਂ 75 ਰੁਪਏ ਹੋਵੇਗੀ।