ਨਵੀਂ ਦਿੱਲੀ, 1 ਫਰਵਰੀ
ਕੇਂਦਰ ਵੱਲੋਂ ਪੇਸ਼ ਬਜਟ ਦੀ ਵਿਰੋਧੀ ਧਿਰਾਂ ਨੇ ਆਲੋਚਨਾ ਕੀਤੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਮੋਦੀ ਸਰਕਾਰ ਦੇ ਬਜਟ ‘ਚ ਕੁਝ ਵੀ ਨਹੀਂ ਹੈ। ਮੱਧ ਵਰਗ, ਤਨਖਾਹਦਾਰ ਵਰਗ, ਗਰੀਬ ਅਤੇ ਸਾਧਨ ਵਿਹੂਣੇ ਵਰਗਾਂ, ਨੌਜਵਾਨਾਂ, ਕਿਸਾਨਾਂ ਲਈ ਕੁਝ ਨਹੀਂ ਹੈ।’ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਟਵੀਟ ਕੀਤਾ, ‘ਬਜਟ ਕਿਸ ਲਈ ਹੈ? ਸਭ ਤੋਂ ਅਮੀਰ 10 ਫੀਸਦੀ ਭਾਰਤੀਆਂ ਕੋਲ ਦੇਸ਼ ਦੀ ਕੁੱਲ ਦੌਲਤ ਦਾ 75 ਫੀਸਦੀ ਹਿੱਸਾ ਹੈ। ਹੇਠਲੇ 60 ਫੀਸਦੀ ਲੋਕਾਂ ਕੋਲ ਸਿਰਫ ਪੰਜ ਫੀਸਦੀ ਸੰਪਤੀ ਹੈ। ਮਹਾਮਾਰੀ ਦੌਰਾਨ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲਿਆਂ ‘ਤੇ ਜ਼ਿਆਦਾ ਟੈਕਸ ਕਿਉਂ ਨਹੀਂ ਲਗਾਇਆ ਗਿਆ?’ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਟਵੀਟ ਕੀਤਾ, ‘ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਜੂਝ ਰਹੇ ਆਮ ਲੋਕਾਂ ਲਈ ਬਜਟ ‘ਚ ਕੁਝ ਨਹੀਂ ਹੈ।’