ਨਵੀਂ ਦਿੱਲੀ, 14 ਅਕਤੂਬਰ
ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ’ਚ ਵਾਧੇ ਦੇ ਬਾਵਜੂਦ ਸਰਕਾਰ ਦਾ ਦਾਅਵਾ ਹੈ ਕਿ ਮਹਿੰਗਾਈ ਘੱਟ ਗਈ ਹੈ। ਸਰਕਾਰ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਨਰਮੀ ਕਾਰਨ ਥੋਕ ਕੀਮਤਾਂ ’ਤੇ ਅਧਾਰਤ ਮਹਿੰਗਾਈ ਘੱਟ ਕੇ 10.66 ਫੀਸਦੀ ’ਤੇ ਆ ਗਈ। ਥੋਕ ਮੁੱਲ ਸੂਚਕਾਂਕ (ਡਬਲਿਊਪੀਆਈ) ‘ਤੇ ਅਧਾਰਤ ਮਹਿੰਗਾਈ ਅਗਸਤ ਵਿੱਚ 11.39 ਫੀਸਦੀ ਸੀ, ਜਦੋਂ ਕਿ ਸਤੰਬਰ 2020 ਵਿੱਚ 1.32 ਫੀਸਦੀ ਸੀ।