ਨਵੀਂ ਦਿੱਲੀ, 22 ਸਤੰਬਰਏਸ਼ੀਅਨ ਡਿਵੈਲਪਮੈਂਟ ਬੈਂਕ(ਏਡੀਬੀ) ਨੇ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਮਾੜੇ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ ਚਾਲੂ ਵਿੱਤੀ ਸਾਲ ਲਈ ਭਾਰਤ ਦੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ 11 ਤੋਂ ਘਟਾ ਕੇ 10 ਫ਼ੀਸਦ ਕਰ ਦਿੱਤਾ ਹੈ। ਏਡੀਬੀ ਨੇ ਆਪਣੇ ਤਾਜ਼ਾ ਆਰਥਿਕ ਦ੍ਰਿਸ਼ਟੀਕੋਣ ਵਿੱਚ ਕਿਹਾ ਹੈ ਕਿ ਵਿੱਤੀ ਸਾਲ 2021 (ਮਾਰਚ 2022 ਵਿੱਚ ਸਮਾਪਤ) ਵਿੱਚ ਭਾਰਤ ਦੇ ਵਿਕਾਸ ਦੇ ਅਨੁਮਾਨ ਨੂੰ ਘਟਾ ਦਿੱਤਾ ਗਿਆ ਹੈ,ਕਿਉਂਕਿ ਮਈ ਦੇ ਦੌਰਾਨ ਕੋਵਿਡ ਦੇ ਮਾਮਲਿਆਂ ਵਿੱਚ ਤੇਜ਼ੀ ਨੇ ਆਰਥਿਕ ਵਿਕਾਸ ਦੀ ਰਫ਼ਤਾਰ ਨੂੰ ਢਾਹ ਲਗਾਈ ਹੈ।