ਨਵੀਂ ਦਿੱਲੀ, 30 ਅਪਰੈਲ
ਦੇਸ਼ ਦੇ ਸਭ ਤੋਂ ਸਫ਼ਲ ਉਦਯੋਗਪਤੀ ਰਾਹੁਲ ਬਜਾਜ ਨੇ ਆਖਰਕਾਰ ਬਜਾਜ ਆਟੋ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਰਾਹੁਲ ਬਜਾਜ ਨੇ ਬਜਾਜ ਆਟੋ ਨੂੰ ਦੋ ਪਹੀਆ ਅਤੇ ਤਿੰਨ ਪਹੀਆ ਵਾਹਨਾਂ ਦੇ ਮਾਮਲੇ ਵਿੱਚ ਮੋਹਰੀ ਬਣਾਇਆ ਹੈ। ਸਟਾਕ ਬਾਜ਼ਾਰਾਂ ਨੂੰ ਭੇਜੇ ਨੋਟਿਸ ਵਿਚ ਪੁਣੇ ਸਥਿਤ ਬਜਾਜ ਆਟੋ ਨੇ ਕਿਹਾ ਹੈ ਕਿ ਇਸ ਦੇ ਗੈਰ-ਕਾਰਜਕਾਰੀ ਚੇਅਰਮੈਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ 30 ਅਪਰੈਲ 2021 ਤੋਂ ਮੰਨਿਆ ਜਾਵੇਗਾ। ਕੰਪਨੀ ਨੇ ਨੀਰਜ ਬਜਾਜ ਨੂੰ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਉਹ ਪਹਿਲੀ ਮਈ ਤੋਂ ਜ਼ਿੰਮੇਦਾਰੀ ਸੰਭਾਲਣਗੇ।