ਮੁੰਬਈ: ਆਰਬੀਆਈ ਨੇ ਅੱਜ ਭੁਗਤਾਨ ਬੁਨਿਆਦੀ ਢਾਂਚਾ ਵਿਕਾਸ ਫੰਡ (ਪੀਆਈਡੀਐੱਫ) ਯੋਜਨਾ ਦੋ ਸਾਲ ਲਈ ਵਧਾ ਕੇ 2025 ਤੱਕ ਕਰ ਦਿੱਤੀ ਹੈ। ਇਸ ਦੇ ਨਾਲ ਹੀ ‘ਸਾਊਂਡ ਬਾਕਸ’ ਉਪਕਰਨ ਅਤੇ ‘ਆਧਾਰ’ ਨਾਲ ਜੁੜੇ ਬਾਇਓਮੈਟ੍ਰਿਕ ਉਪਕਰਨਾਂ ਨੂੰ ਸ਼ਾਮਲ ਕਰਕੇ ਸਬਸਿਡੀ ਦੇਣ ਦੀ ਗੁੰਜਾਇਸ਼ ਨੂੰ ਵਧਾ ਦਿੱਤਾ ਗਿਆ ਹੈ। ਪੀਆਈਡੀਐੱਫ ਦਾ ਫੰਡ 30 ਨਵੰਬਰ 2023 ਤੱਕ 1,026.37 ਕਰੋੜ ਰੁਪਏ ਸੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਜਨਵਰੀ 2021 ’ਚ ਤਿੰਨ ਸਾਲਾਂ ਲਈ ਪੀਆਈਡੀਐੱਫ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦਾ ਮਕਸਦ ਟੀਅਰ-3 ਸ਼ਹਿਰਾਂ ਤੋਂ ਟੀਅਰ-6 ਸ਼ਹਿਰਾਂ, ਪੂਰਬ-ਉੱਤਰ ਦੇ ਰਾਜਾਂ, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਭੁਗਤਾਨ ਢਾਂਚੇ ਨੂੰ ਉਤਸ਼ਾਹਿਤ ਕਰਨਾ ਹੈ। ਇਨ੍ਹਾਂ ਵਿੱਚ ਪੁਆਇੰਟ ਆਫ ਸੇਲ (ਪੀਓਐੱਸ) ਟਰਮੀਨਲ ਤੇ ਕੁਇੱਕ ਰਿਸਪੌਂਸ (ਕਿਊਆਰ) ਕੋਡ ਸ਼ਾਮਲ ਹਨ। -ਪੀਟੀਆਈ