ਨਵੀਂ ਦਿੱਲੀ, 12 ਮਾਰਚ
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਅੱਜ ਵਿੱਤੀ ਸਾਲ 2021-22 ਲਈ ਪ੍ਰਾਵੀਡੈਂਟ ਫੰਡ (ਈਪੀਐੱਫ) ਜਮ੍ਹਾ ‘ਤੇ ਵਿਆਜ ਦਰ ਨੂੰ ਘਟਾ ਕੇ 8.1 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। 2020-21 ਵਿੱਚ ਇਹ ਦਰ 8.5 ਪ੍ਰਤੀਸ਼ਤ ਸੀ। ਇਹ ਚਾਰ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਘੱਟ ਵਿਆਜ ਦਰ ਹੈ। ਇਸ ਤੋਂ ਪਹਿਲਾਂ ਈਪੀਐੱਫ ‘ਤੇ ਵਿਆਜ ਦਰ 1977-78 ‘ਚ ਸਭ ਤੋਂ ਘੱਟ 8 ਫੀਸਦੀ ਸੀ। ਦੇਸ਼ ਵਿੱਚ ਈਪੀਐੱਫਓ ਦੇ ਕਰੀਬ ਪੰਜ ਕਰੋੜ ਮੈਂਬਰ ਹਨ।