ਮੁੰਬਈ, 17 ਅਕਤੂਬਰ
ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਆਈਸੀਆਈਸੀਆਈ ਬੈਂਕ ‘ਤੇ 12.19 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ‘ਤੇ 3.95 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੁਝ ਰੈਗੂਲੇਟਰੀ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਨਿੱਜੀ ਖੇਤਰ ਦੇ ਰਿਣਦਾਤਾ ਆਈਸੀਆਈਸੀਆਈ ਬੈਂਕ ’ਤੇ ਜੁਰਮਾਨਾ ਲਗਾਇਆ ਗਿਆ ਹੈ। ਇੱਕ ਹੋਰ ਬਿਆਨ ਵਿੱਚ, ਆਰਬੀਆਈ ਨੇ ਕਿਹਾ ਕਿ ਕੋਟਕ ਮਹਿੰਦਰਾ ਬੈਂਕ ਲਿਮਟਿਡ ’ਤੇ ਜੁਰਮਾਨਾ “ਬੈਂਕਾਂ ਦੁਆਰਾ ਵਿੱਤੀ ਸੇਵਾਵਾਂ ਦੀ ਆਊਟਸੋਰਸਿੰਗ ਵਿੱਚ ਜੋਖਮਾਂ ਦਾ ਪ੍ਰਬੰਧਨ ਅਤੇ ਆਚਾਰ ਸੰਹਿਤਾ”, “ਬੈਂਕਾਂ ਦੁਆਰਾ ਲੱਗੇ ਰਿਕਵਰੀ ਏਜੰਟ”, “ਗਾਹਕ ਸੇਵਾ” ਨਾਲ ਸਬੰਧਤ ਨਿਰਦੇਸ਼ਾਂ ਦੀ ਉਲੰਘਣਾ ਲਈ ਲਗਾਇਆ ਗਿਆ ਹੈ। -ਪੀਟੀਆਈ