ਮੁੰਬਈ:
ਲਗਾਤਾਰ ਚੌਥੇ ਸੈਸ਼ਨ ’ਚ ਗਿਰਾਵਟ ਨਾਲ ਅੱਜ ਅਮਰੀਕੀ ਡਾਲਰ ਮੁਕਾਬਲੇ ਰੁਪਿਆ 2 ਪੈਸੇ ਡਿੱਗ ਕੇ 84.39 (ਪ੍ਰੋਵਿਜ਼ਨਲ) ਦੇ ਨਵੇਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਜਦੋਂ ਤੱਕ ਡਾਲਰ ਇੰਡੈਕਸ ’ਚ ਨਰਮੀ ਨਹੀਂ ਆਉਂਦੀ ਜਾਂ ਵਿਦੇਸ਼ੀ ਫੰਡ ਦੀ ਵੇਚ-ਵੱਟ ’ਚ ਮੰਦੀ ਨਹੀਂ ਹੁੰਦੀ ਉਦੋਂ ਤੱਕ ਰੁਪਏ ’ਤੇ ਦਬਾਅ ਬਣੇ ਰਹਿਣ ਦੀ ਸੰਭਾਵਨਾ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ ਅਮਰੀਕੀ ਡਾਲਰ ਮੁਕਾਬਲੇ 84.38 ’ਤੇ ਖੁੱਲ੍ਹਿਆ। ਸੈਸ਼ਨ ਦੌਰਾਨ ਰੁਪਿਆ ਇੱਕ ਸਮੇਂ 84.37 ਦੇ ਸਭ ਤੋਂ ਉੱਪਰਲੇ ਪੱਧਰ ਅਤੇ 84.39 ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜਾ ਅਤੇ ਅਖੀਰ ਇਹ 84.39 (ਪ੍ਰੋਵਿਜ਼ਨਲ) ’ਤੇ ਬੰਦ ਹੋਇਆ। -ਪੀਟੀਆਈ