ਨਵੀਂ ਦਿੱਲੀ:
ਅਰਬਪਤੀ ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਿਟਡ ਦੀ ਪਰਚੂਨ ਇਕਾਈ ਵਿੱਚ ਅੱਜ ਸਾਊਦੀ ਅਰਬ ਦੇ ਸਰਕਾਰੀ ਨਿਵੇਸ਼ ਫੰਡ (ਪੀਆਈਐੱਫ) ’ਚੋਂ 9,555 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਪਰਚੂਨ ਇਕਾਈ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਕੁੱਲ 47,265 ਕਰੋੜ ਰੁਪਏ ਨਿਵੇਸ਼ ਕੀਤਾ ਗਿਆ ਹੈ। ਭਾਰਤੀ ਕੰਪਨੀ ਨੇ ਬਿਆਨ ਰਾਹੀਂ ਦੱਸਿਆ ਕਿ ਇਸ ਨਿਵੇਸ਼ ਨਾਲ ਪੀਆਈਐੱਫ ਨੂੰ ਰਿਲਾਇੰਸ ਰਿਟੇਲ ਵੈਂਚਰਜ਼ ਲਿਮਿਟਡ (ਆਰਆਰਵੀਐੱਲ) ਵਿੱਚ 2.04 ਫ਼ੀਸਦ ਹਿੱਸੇਦਾਰੀ ਮਿਲੇਗੀ। ਸਾਊਦੀ ਅਰਬ ਵਲੋਂ ਅੰਬਾਨੀ ਦੀ ਕੰਪਨੀ ਵਿੱਚ ਕੀਤਾ ਇਹ ਦੂਜਾ ਨਿਵੇਸ਼ ਹੈ। ਇਸ ਤੋਂ ਪਹਿਲਾਂ ਊਸ ਵਲੋਂ ਰਿਲਾਇੰਸ ਦੀ ਡਿਜੀਟਲ ਅਤੇ ਟੈਲੀਕੌਮ ਇਕਾਈ ਜੀਓ ਪਲੇਟਫਾਰਮਜ਼ ਦੀ 2.32 ਫ਼ੀਸਦ ਹਿੱਸੇਦਾਰੀ ਲਈ 11,367 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ।
-ਪੀਟੀਆਈ