ਨਵੀਂ ਦਿੱਲੀ, 5 ਅਪਰੈਲ
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਹੋਮ ਲੋਨ ’ਤੇ ਵਿਆਜ ਦੀ ਦਰ ਵਧਾ ਕੇ 6.95 ਫੀਸਦ ਕਰ ਦਿੱਤੀ ਹੈ। ਨਵੀਂ ਦਰ ਪਹਿਲੀ ਅਪਰੈਲ ਤੋਂ ਅਮਲ ਵਿੱਚ ਆ ਗਈ ਹੈ। ਇਸ ਸੋਧ ਦੇ ਨਾਲ ਹੀ 6.70 ਫੀਸਦ ਦੀ ਹੇਠਲੀ ਵਿਆਜ ਦਰ ਦੀ ਸੀਮਤ ਮਿਆਦ ਦੀ ਵਿਵਸਥਾ 31 ਮਾਰਚ ਨੂੰ ਖ਼ਤਮ ਹੋ ਗਈ ਹੈ। -ਪੀਟੀਆਈ