ਨਵੀਂ ਦਿੱਲੀ:
ਸੇਬੀ ਵੱਲੋਂ ਐੱਨਡੀਟੀਵੀ ਦੇ ਪ੍ਰਮੋਟਰਾਂ ਪ੍ਰਣਯ ਰੌਅਏ ਤੇ ਰਾਧਿਕਾ ਰੌਅਏ ’ਤੇ ਦੋ ਸਾਲਾਂ ਲਈ ਬਾਜ਼ਾਰ ਵਿੱਚ ਕਾਰੋਬਾਰ ਦੀ ਰੋਕ ਲਗਾ ਦਿੱਤੀ ਗਈ ਹੈ। ਇਹ ਕਾਰਵਾਈ ਭੇਤੀ ਕਾਰੋਬਾਰ ਵਿੱਚ ਸ਼ਾਮਲ ਹੋਣ ਕਾਰਨ ਕੀਤੀ ਗਈ ਹੈ। ਸੇਬੀ ਨੇ ਦੋਹਾਂ ਜਣਿਆਂ ਨੂੰ 12 ਸਾਲ ਪਹਿਲਾਂ ਕਮਾਏ 16.97 ਕਰੋੜ ਰੁਪਏ ਮੋੜਨ ਲਈ ਵੀ ਕਿਹਾ ਹੈ ਹਾਲਾਂਕਿ ਕੰਪਨੀ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਵੱਲੋਂ ਇਸ ਫ਼ੈਸਲੇ ਖ਼ਿਲਾਫ਼ ਤੁਰੰਤ ਅਪੀਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਾਜ਼ਾਰ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਸੇਬੀ ਨੇ ਸੱਤ ਹੋਰ ਵਿਅਕਤੀਆਂ ਅਤੇ ਸੰਸਥਾਵਾਂ ’ਤੇ ਵੀ ਇਕ ਤੋਂ ਦੋ ਸਾਲਾਂ ਲਈ ਪਾਬੰਦੀ ਲਗਾਈ ਹੈ। ਉੱਧਰ, ਐੱਨਡੀਟੀਵੀ ਨੇ ਕਿਹਾ ਕਿ ਕੰਪਨੀ ਇਸ ਖ਼ਿਲਾਫ਼ ਜਲਦੀ ਹੀ ਅਪੀਲ ਕਰੇਗੀ।
-ਪੀਟੀਆਈ