ਮੁੰਬਈ, 14 ਅਕਤੂਬਰ
ਕੌਮਾਂਤਰੀ ਬਾਜ਼ਾਰਾਂ ਵਿਚ ਸਕਾਰਾਤਮਕ ਰੁਝਾਨ ਕਾਰਨ ਇੰਫੋਸਿਸ, ਐੱਚਡੀਐਫਸੀ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਵਰਗੇ ਵੱਡੇ ਸ਼ੇਅਰਾਂ ‘ਚ ਤੇਜ਼ੀ ਦੇ ਕਾਰਨ ਸੈਂਸੈਕਸ ਨੇ ਵੀਰਵਾਰ ਦੇ ਸ਼ੁਰੂਆਤੀ ਕਾਰੋਬਾਰ ’ਚ ਪਹਿਲੀ ਵਾਰ 61,000 ਦੇ ਪੱਧਰ ਨੂੰ ਪਾਰ ਕਰ ਲਿਆ। ਅੱਜ ਸ਼ਾਮ ਸੈਂਸੈਕਸ ਨਵੇਂ ਰਿਕਾਰਡ 61,305.95 ਅੰਕ ਤੇ ਨਿਫਟੀ 18,338.55 ਅੰਕ ’ਤੇ ਬੰਦ ਹੋਇਆ।