ਮੁੰਬਈ, 15 ਫਰਵਰੀ
ਵਿਸ਼ਵ ਬਾਜ਼ਾਰ ਵਿੱਚ ਤੇਜ਼ੀ ਦੇ ਚੱਲਦੇ ਸ਼ੇਅਰ ਬਾਜ਼ਾਰ ਅੱਜ 609.83 ਅੰਕਾਂ ਦੀ ਛਾਲ ਲਾ ਕੇ ਪਹਿਲੀ ਵਾਰ 52000 ਦੇ ਪਾਰ ਚਲਾ ਗਿਆ ਤੇ ਅਖੀਰ 52,154.13 ਦੇ ਰਿਕਾਰਡ ਪੱਧਰ ’ਤੇ ਬੰਦ ਹੋਇਆ। ਬੈਂਕਿੰਗ ਅਤੇ ਵਿੱਤੀ ਸ਼ੇਅਰਾਂ ਵਿੱਚ ਮਜ਼ਬੂਤੀ ਆਉਣ ਨਾਲ ਇਹ ਉਛਾਲ ਦੇਖਣ ਨੂੰ ਮਿਲਿਆ। ਸ਼ੁਰੂਆਤੀ ਕਾਰੋਬਾਰ ਵਿੱਚ ਘਰੇਲੂ ਸ਼ੇਅਰ ਬਾਜ਼ਾਰ ਨੇ 500 ਅੰਕਾਂ ਦੀ ਛਾਲ ਲਗਾਈ ਤੇ ਇਕ ਵਾਰ ਇਹ 52, 235.97 ਅੰਕਾਂ ਦੇ ਰਿਕਾਰਡ ਉੱਚ ਪੱਧਰ ’ਤੇ ਪਹੁੰਚਿਆ। ਇਸੇ ਤਰ੍ਹਾਂ ਐਨਐਸਈ ਦਾ ਨਿਫਟੀ ਵੀ 151.40 ਅੰਕਾਂ ਦੀ ਛਾਲ ਬਾਅਦ ਰਿਕਾਰਡ 15314.70 ਅੰਕ ’ਤੇ ਬੰਦ ਹੋਇਆ। ਇਹ ਵੀ ਇਕ ਵਾਰ 15340 ਅੰਕ ਦੀ ਉਚਾਈ ਤਕ ਗਿਆ। -ਏਜੰਸੀ