ਮੁੰਬਈ, 4 ਸਤੰਬਰ
Share Market Today: ਕੌਮਾਂਤਰੀ ਬਾਜ਼ਾਰਾਂ ਵਿੱਚ ਸਥਿਰਤਾ ਦੇ ਕਮਜ਼ੋਰ ਰੁਖ਼ ਦੇ ਵਿਚਕਾਰ ਘਰੇਲੂ ਸੂਚਕਅੰਕ ਸੈਂਸੇਕਸ ਅਤੇ ਨਿਫ਼ਟੀ ਵਿੱਚ ਬੁਧਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਗਿਰਾਵਟ ਦੇਖਣ ਵਿਚ ਆਈ ਹੈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕਅੰਕ ਸੈਂਸੈਕਸ ਸ਼ੁਰੂਆਤ ਵਿੱਚ 721.75 ਅੰਕ ਡਿੱਗਦਿਆਂ 81,833.69 ’ਤੇ ਆ ਗਿਆ। ਐੱਨਐੱਸਈ ਨਿਫਟੀ 196.05 ਅੰਕ ਡਿੱਗਦਿਆਂ 25,083.80 ’ਤੇ ਰਿਹਾ।
ਸੈਂਸੈਕਸ ਵਿੱਚ ਸੂਚੀਬੱਧ 30 ਕੰਪਨੀਆਂ ਵਿੱਚ ਜੇਐੱਸਡਬਲਯੂ ਸਟੀਲ, ਇੰਫੋਸਿਸ, ਲਾਰਸਨ ਐਂਡ ਟੂਬਰੋ, ਭਾਰਤੀ ਸਟੇਟ ਬੈਂਕ, ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ ਅਤੇ ਐਕਸਿਸ ਬੈਂਕ ਦੇ ਸ਼ੇਅਰ ਨੁਕਸਾਨ ਵਿੱਚ ਹਨ। ਏਸ਼ੀਅਨ ਪੇਂਟਸ, ਬਜਾਜ ਫਿਨਸਰਵ, ਬਜਾਜ ਫਾਈਨੈਂਸ ਅਤੇ ਹਿੰਦੂਸਤਾਨ ਯੂਨੀਲੀਵਰ ਦੇ ਸ਼ੇਅਰਾਂ ਵਿੱਚ ਤੇਜ਼ੀ ਆਈ। -ਪੀਟੀਆਈ