ਮੁੰਬਈ, 11 ਅਕਤੂਬਰ
Stock Market Today: ਅਮਰੀਕੀ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਰਤੀ ਇਕੁਇਟੀ ਸੂਚਕ ਹੇਠਲੇ ਪੱਧਰ ’ਤੇ ਖੁੱਲ੍ਹੇ ਹਨ। ਸਵੇਰੇ 9.24 ਵਜੇ ਸੈਂਸੈਕਸ 142 ਅੰਕ ਜਾਂ 0.17 ਫੀਸਦੀ ਡਿੱਗ ਕੇ 81,469 ’ਤੇ ਅਤੇ ਨਿਫ਼ਟੀ 36 ਅੰਕ ਜਾਂ 0.12 ਫੀਸਦੀ ਡਿੱਗ ਕੇ 24,960 ’ਤੇ ਸੀ। ਉਧਰ ਬੈਂਕਿੰਗ ਸ਼ੇਅਰਾਂ ’ਚ ਬਿਕਵਾਲੀ ਦੇਖਣ ਨੂੰ ਮਿਲੀ। ਸੈਂਸੈਕਸ ਪੈਕ ਵਿੱਚ, ਐਚਸੀਐਲ ਟੈੱਕ, ਵਿਪਰੋ, ਟਾਟਾ ਸਟੀਲ, ਟੈੱਕ ਮਹਿੰਦਰਾ, ਸਨ ਫਾਰਮਾ, ਟਾਟਾ ਮੋਟਰਜ਼, ਟਾਈਟਨ, ਇੰਫੋਸਿਸ, ਜੇਐਸਡਬਲਯੂ ਸਟੀਲ, ਟੀਸੀਐਸ ਅਤੇ ਇੰਡਸਇੰਡ ਬੈਂਕ ਚੋਟੀ ਦੇ ਲਾਭਕਾਰੀ ਸਨ।
ਭਾਰਤੀ ਏਅਰਟੈੱਲ, ਬਜਾਜ ਫਾਈਨਾਂਸ, ਏਸ਼ੀਅਨ ਪੇਂਟਸ, ਬਜਾਜ ਫਿਨਸਰਵ, ਆਈਸੀਆਈਸੀਆਈ ਬੈਂਕ, ਐਚਡੀਐਫਸੀ ਬੈਂਕ, ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ, ਐਨਟੀਪੀਸੀ, ਅਲਟਰਾਟੈੱਕ ਸੀਮਿੰਟ, ਮਾਰੂਤੀ ਸੁਜ਼ੂਕੀ, ਐਚਯੂਐਲ, ਨੇਸਲੇ ਅਤੇ ਐਸਬੀਆਈ ਚੋਟੀ ਦੇ ਘਾਟੇ ਵਿੱਚ ਰਹੇ। ਮਿਡਕੈਪ ਅਤੇ ਸਮਾਲਕੈਪ ਇੰਡੈਕਸ ਹਰੇ ਨਿਸ਼ਾਨ ’ਤੇ ਕਾਰੋਬਾਰ ਕਰ ਰਹੇ ਹਨ। –ਆਈਏਐੱਨਐੱਸ