ਮੁੰਬਈ: ਵਿੱਤੀ ਸੰਸਥਾਵਾਂ ਖਾਸ ਕਰਕੇ ਐੱਚਡੀਐੱਫਸੀ, ਐੱਚਡੀਐੱਫਸੀ ਬੈਂਕ, ਆਈਸੀਆਈਸੀਆਈ ਬੈਂਕ ਅਤੇ ਭਾਰਤੀ ਸਟੇਟ ਬੈਂਕ ਦੇ ਸ਼ੇਅਰਾਂ ’ਚ ਵਾਧੇ ਕਾਰਨ ਸੈਂਸੈਕਸ ਅੱਜ 976 ਅੰਕ ਚੜ੍ਹ ਗਿਆ। 30 ਸ਼ੇਅਰਾਂ ਵਾਲਾ ਬੀਐੱਸਈ ਇੰਡੈਕਸ 975.62 ਅੰਕਾਂ ਨਾਲ 50,540.48 ’ਤੇ ਜਾ ਕੇ ਬੰਦ ਹੋਇਆ। ਇਸੇ ਤਰ੍ਹਾਂ ਐੱਨਐੱਸਈ ਨਿਫਟੀ ’ਚ 269.25 ਅੰਕਾਂ ਦੀ ਬੜ੍ਹਤ ਦਰਜ ਕੀਤੀ ਗਈ ਅਤੇ ਇਹ 15,175.30 ’ਤੇ ਬੰਦ ਹੋਇਆ। ਐੱਚਡੀਐੱਫਸੀ ਬੈਂਕ ਦੇ ਸ਼ੇਅਰ 4 ਫ਼ੀਸਦੀ ਤੱਕ ਵਧੇ। ਇਸ ਤੋਂ ਬਾਅਦ ਚੰਗੇ ਤਿਮਾਹੀ ਨਤੀਜਿਆਂ ਕਾਰਨ ਭਾਰਤੀ ਸਟੇਟ ਬੈਂਕ ਦੇ ਸ਼ੇਅਰਾਂ ’ਚ ਵਾਧਾ ਦਰਜ ਕੀਤਾ ਗਿਆ। ਮੁਨਾਫ਼ਾ ਦੇਣ ਵਾਲੇ ਸ਼ੇਅਰਾਂ ’ਚ ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ ਆਦਿ ਵੀ ਸ਼ਾਮਲ ਰਹੇ। ਉਧਰ ਪਾਵਰ ਗ੍ਰਿਡ ਅਤੇ ਡਾਕਟਰ ਰੈਡੀਜ਼ ਦੇ ਸ਼ੇਅਰ ਕੁਝ ਸੁਸਤ ਦਿਖਾਈ ਦਿੱਤੇ। -ਪੀਟੀਆਈ