ਨਵੀਂ ਦਿੱਲੀ, 12 ਜੁਲਾਈ
ਦੇਸ਼ ਵਿਚ ਪ੍ਰਚੂਨ ਮਹਿੰਗਾਈ ਦਰ ਜੂਨ ਵਿੱਚ ਮਾਮੂਲੀ ਘੱਟ ਕੇ 7.01 ਫੀਸਦੀ ਹੋ ਗਈ ਹੈ। ਇਹ ਗਿਰਾਵਟ ਖਾਧ ਪਦਾਰਥਾਂ ਦੀਆਂ ਕੀਮਤਾਂ ਵਿੱਚ ਘਟਣ ਕਾਰਨ ਆਈ ਹੈ ਪਰ ਇਹ ਦਰ ਹਾਲੇ ਵੀ ਰਿਜ਼ਰਵ ਬੈਂਕ ਦੇ ਪੱਧਰ ਤੋਂ ’ਤੇ ਹੈ। ਕੌਮੀ ਅੰਕੜਾ ਦਫ਼ਤਰ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਖਪਤਕਾਰ ਕੀਮਤ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ ਮਈ ਵਿੱਚ 7.04 ਫੀਸਦੀ ਅਤੇ ਜੂਨ ਵਿੱਚ 6.26 ਫੀਸਦੀ ਸੀ। ਆਰਬੀਆਈ ਵਲੋਂ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਮਹਿੰਗਾਈ ਦਰ 4 ਫੀਸਦੀ ਬਣੀ ਰਹੇ।