ਨਵੀਂ ਦਿੱਲੀ, 5 ਜੁਲਾਈ
ਸਪਾਈਸ ਜੈੱਟ ਦੀ ਦਿੱਲੀ-ਦੁਬਈ ਫਲਾਈਟ ਨੂੰ ਅੱਜ ਤੇਲ ਮੀਟਰ (ਫਿਊਲ ਇੰਡੀਕੇਟਰ) ’ਚ ਖ਼ਰਾਬੀ ਕਾਰਨ ਕਰਾਚੀ ਵੱਲ ਮੋੜ ਦਿੱਤਾ ਗਿਆ। ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਇਹ ਜਾਣਕਾਰੀ ਦਿੱਤੀ ਤੇ ਉਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 17 ਦਿਨਾਂ ਵਿੱਚ ਸਪਾਈਸਜੈੱਟ ਦੇ ਜਹਾਜ਼ ਨਾਲ ਜੁੜੀ ਇਹ ਛੇਵੀਂ ਘਟਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਤੋਂ ਦੁਬਈ ਜਾ ਰਹੀ ਬੋਇੰਗ 737 ਮੈਕਸ ਫਲਾਈਟ ਦੇ ਅਸਮਾਨ ‘ਚ ਖੱਬੇ ਟੈਂਕ ‘ਚ ਤੇਲ ਦੀ ਮਾਤਰਾ ‘ਚ ਕਮੀ ਦਿਖਾਉਣੀ ਸ਼ੁਰੂ ਕਰ ਦਿੱਤੀ। ਇਸ ਲਈ ਜਹਾਜ਼ ਨੂੰ ਕਰਾਚੀ ਵੱਲ ਮੋੜ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਕਰਾਚੀ ਹਵਾਈ ਅੱਡੇ ‘ਤੇ ਜਾਂਚ ਕੀਤੀ ਗਈ ਤਾਂ ਖੱਬੇ ਟੈਂਕ ’ਚ ਲੀਕੇਜ਼ ਨਹੀਂ ਸੀ।