ਨਵੀਂ ਦਿੱਲੀ, 22 ਨਵੰਬਰ
ਸਪਾਈਸਜੈਟ ਦੇ ਬੋਇੰਗ 737 ਦੀ ਯਾਤਰੀ ਉਡਾਣ ਢਾਈ ਸਾਲ ਬਾਅਦ ਭਲਕੇ ਸ਼ੁਰੂ ਹੋਵੇਗੀ। ਡਾਇਰੈਕਟਰ ਜਨਰਲ ਸਿਵਲ ਏਵੀਏਸ਼ਨ ਨੇ ਵਪਾਰਕ ਵਰਤੋਂ ਲਈ ਮੈਕਸ ਜਹਾਜ਼ ਨੂੰ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸਪਾਈਸਜੈਟ ਦੇ ਮੁਖੀ ਤੇ ਸੀਐਮਡੀ ਅਜੈ ਸਿੰਘ ਨੇ ਦੱਸਿਆ ਕਿ ਯੂਐਸਏ, ਯੂਰਪ ਤੇ ਭਾਰਤ ਦੀਆਂ ਏਜੰਸੀਆਂ ਨੇ ਕਈ ਵਾਰ ਇਸ ਜਹਾਜ਼ ਦੀ ਜਾਂਚ ਕੀਤੀ ਤੇ ਇਸ ਨੂੰ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ।