ਨਵੀਂ ਦਿੱਲੀ, 18 ਅਗਸਤ
ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੂਰਸੰਚਾਰ ਕੰਪਨੀਆਂ ਨੂੰ 5ਜੀ ਸੇਵਾਵਾਂ ਤੇਜ਼ੀ ਨਾਲ ਸ਼ੁਰੂ ਕਰਨ ਲਈ ਕਿਹਾ ਹੈ। ਉਨ੍ਹਾਂ ਇਹ ਗੱਲ ਇਨ੍ਹਾਂ ਕੰਪਨੀਆਂ ਨੂੰ ਸਪੈਕਟ੍ਰਮ ਅਲਾਟਮੈਂਟ ਪੱਤਰ ਜਾਰੀ ਕਰਨ ਤੋਂ ਬਾਅਦ ਕਹੀ। ਪਹਿਲੀ ਵਾਰ ਹੈ, ਜਦੋਂ ਦੂਰਸੰਚਾਰ ਵਿਭਾਗ (ਡੀਓਟੀ) ਨੇ ਉਸੇ ਦਿਨ ਸਪੈਕਟ੍ਰਮ ਅਲਾਟਮੈਂਟ ਪੱਤਰ ਜਾਰੀ ਕੀਤੇ, ਜਿਸ ਦਿਨ ਸਫਲ ਬੋਲੀਕਾਰਾਂ ਨੇ ਪੇਸ਼ਗੀ ਭੁਗਤਾਨ ਕੀਤਾ। ਵਿਭਾਗ ਨੂੰ ਭਾਰਤੀ ਏਅਰਟੈੱਲ, ਰਿਲਾਇੰਸ ਜੀਓ, ਅਡਾਨੀ ਡੇਟਾ ਨੈੱਟਵਰਕਸ ਅਤੇ ਵੋਡਾਫੋਨ ਆਈਡੀਆ ਤੋਂ ਸਪੈਕਟ੍ਰਮ ਲਈ ਕਰੀਬ 17,876 ਕਰੋੜ ਰੁਪਏ ਪ੍ਰਾਪਤ ਹੋਏ ਹਨ।