ਨਵੀਂ ਦਿੱਲੀ, 4 ਅਕਤੂਬਰ
ਸਰਕਾਰ ਨੇ ਅਗਲੇ 500 ਦਿਨਾਂ ਵਿੱਚ 25,000 ਮੋਬਾਈਲ ਟਾਵਰ ਲਗਾਉਣ ਲਈ 26,000 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਦੂਰਸੰਚਾਰ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਬਰਾਡਬੈਂਡ ਨੈੱਟਵਰਕ ਵੱਲੋਂ ਪ੍ਰਾਜੈਕਟ ਚਲਾਇਆ ਜਾਵੇਗਾ। ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ‘ਡਿਜੀਟਲ ਇੰਡੀਆ ਕਾਨਫਰੰਸ ਆਫ ਸਟੇਟ ਇਨਫਰਮੇਸ਼ਨ ਟੈਕਨਾਲੋਜੀ ਮੰਤਰੀਆਂ’ ‘ਚ ਇਸ ਪ੍ਰਾਜੈਕਟ ਦਾ ਐਲਾਨ ਕੀਤਾ।