ਨਵੀਂ ਦਿੱਲੀ, 6 ਅਗਸਤ
ਕੇਂਦਰ ਸਰਕਾਰ ਆਪਣੇੇ ਇਕ ਕਰੋੜ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ (ਡੀਏ) ਵਿੱਚ 3 ਫੀਸਦ ਦਾ ਵਾਧਾ ਕਰ ਸਕਦੀ ਹੈ। ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਸ ਵੇਲੇ ਮਹਿੰਗਾਈ ਭੱਤਾ 42 ਫੀਸਦ ਦੀ ਦਰ ਨਾਲ ਮਿਲਦਾ ਹੈ ਤੇ ਵਾਧੇ ਮਗਰੋਂ ਇਹ ਦਰ 45 ਫੀਸਦ ਹੋ ਜਾਵੇਗੀ। ਲੇਬਰ ਬਿਊਰੋ ਵੱਲੋਂ ਹਰ ਮਹੀਨੇ ਇੰਡਸਟਰੀਅਲ ਵਰਕਰਾਂ ਲਈ ਲਿਆਂਦੇ ਜਾਂਦੇ ਖਪਤਕਰ ਕੀਮਤ ਸੂਚਕ ਅੰਕ (ਸੀਪੀਆਈ-ਆਈਡਬਲਿਊ) ਦੇ ਅਧਾਰ ’ਤੇ ਡੀਏ ਨਿਰਧਾਰਿਤ ਕੀਤਾ ਜਾਂਦਾ ਹੈ। ਲੇਬਰ ਬਿਊਰੋ ਕਿਰਤ ਮੰਤਰਾਲੇੇ ਦਾ ਹੀ ਵਿੰਗ ਹੈ। -ਪੀਟੀਆਈ