ਨਵੀਂ ਦਿੱਲੀ: ਭਾਰਤ ਦੇ ਇਕ ਛੋਟੇ ਜਿਹੇ ਪਿੰਡ ਵਿਚ ਫਿਲਮਾਈ ਗਈ ਡਾਕੂਮੈਂਟਰੀ ‘ਟੂ ਕਿੱਲ ਏ ਟਾਈਗਰ’ ਨੂੰ ਆਸਕਰ ਪੁਰਸਕਾਰਾਂ (2024) ਵਿਚ ਸਰਵੋਤਮ ਡਾਕੂਮੈਂਟਰੀ ਵਰਗ ਵਿਚ ਨਾਮਜ਼ਦ ਕੀਤਾ ਗਿਆ ਹੈ। ਇਸ ਡਾਕੂਮੈਂਟਰੀ ਦਾ ਨਿਰਦੇਸ਼ਨ ਦਿੱਲੀ ਦੀ ਜੰਮਪਲ ਨਿਸ਼ਾ ਪਹੂਜਾ ਨੇ ਕੀਤਾ ਹੈ। ਟੋਰਾਂਟੋ ਰਹਿੰਦੀ ਨਿਸ਼ਾ ਐਮੀ ਪੁਰਸਕਾਰਾਂ ਵਿਚ ਵੀ ਨਾਮਜ਼ਦਗੀ ਹਾਸਲ ਕਰ ਚੁੱਕੀ ਹੈ। ਇਸ ਡਾਕੂਮੈਂਟਰੀ ਨੂੰ ਟੋਰਾਂਟੋ ਫਿਲਮ ਫੈਸਟੀਵਲ 2022 ਵਿਚ ਪਹਿਲੀ ਵਾਰ ਦਿਖਾਇਆ ਗਿਆ ਸੀ। ਉੱਥੇ ਵੀ ਇਸ ਨੂੰ ਸਨਮਾਨਿਤ ਕੀਤਾ ਗਿਆ ਸੀ। ਫਿਲਮ ਰਣਜੀਤ ਨਾਂ ਦੇ ਵਿਅਕਤੀ ਦੇ ਸੰਘਰਸ਼ ਉਤੇ ਅਧਾਰਿਤ ਹੈ ਜੋ ਆਪਣੀ 13 ਸਾਲਾਂ ਦੀ ਧੀ ਲਈ ਇਨਸਾਫ਼ ਦੀ ਲੜਾਈ ਲੜ ਰਿਹਾ ਹੈ, ਜਿਸ ਨੂੰ ਤਿੰਨ ਵਿਅਕਤੀ ਅਗਵਾ ਕਰ ਕੇ ਉਸ ਦਾ ਜਿਨਸੀ ਸ਼ੋਸ਼ਣ ਕਰਦੇ ਹਨ। -ਪੀਟੀਆਈ