ਨਵੀਂ ਦਿੱਲੀ, 22 ਅਕਤੂਬਰ
ਕੇਂਦਰੀ ਨਵੀਂ ਤੇ ਨਵਿਆਉਣਯੋਗ ਊਰਜਾ ਬਾਰੇ ਮੰਤਰੀ ਆਰ.ਕੇ. ਸਿੰਘ ਨੇ ਕਿਹਾ ਕਿ ਸਰਕਾਰ ਅਗਲੇ ਤਿੰਨ ਤੋਂ ਚਾਰ ਸਾਲਾਂ ਵਿੱਚ ਸਿਰਫ ਘਰੇਲੂ ਪੱਧਰ ’ਤੇ ਬਣੇ ਸੈੱਲ, ਵੈਫਰਜ਼ ਅਤੇ ਪੋਲੀਸਿਲੀਕੋਨ ਤੋਂ ਬਣੇ ਸੌਰ ਪੈਨਲ ਨੂੰ ਮਾਡਲ ਅਤੇ ਨਿਰਮਾਤਾਵਾਂ ਦੀ ਮਨਜ਼ੂਰਸ਼ੁਦਾ ਸੂਚੀ (ਏਐੱਲਐੱਮਐੱਮ) ਤਹਿਤ ਰਜਿਸਟਰਡ ਕਰਨ ਦੀ ਯੋਜਨਾ ਬਣਾ ਰਹੀ ਹੈ। ਨਵੀਂ ਤੇ ਨਵੀਨੀਕਰਨ ਊਰਜਾ ਮੰਤਰੀ ਆਰ.ਕੇ. ਸਿੰਘ ਨੇ ਵੀ ਆਪਣੇ ਮੰਤਰਾਲੇ ਦੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਨੀਤੀ ਤਿਆਰ ਕਰਨ ਨੂੰ ਕਿਹਾ ਹੈ। -ਪੀਟੀਆਈ