ਨਵੀਂ ਦਿੱਲੀ, 11 ਜੁਲਾਈ
ਹਾਲ ਹੀ ਵਿਚ ਆਈ ਇੱਕ ਰਿਪੋਰਟ ਅਨੂਸਾਰ ਡੀਮੈਟ ਖਾਤਿਆਂ ਦੀ ਗਿਣਤੀ 4.2 ਮਿਲੀਅਨ ਦੇ ਵਾਧੇ ਨਾਲ 162 ਮਿਲੀਅਨ ਹੋ ਗਈ ਹੈ। ਇਸ ਵਿੱਤੀ ਵਰ੍ਹੇ ਵਿਚ ਔਸਤਨ ਹਰ ਮਹੀਨੇ 3.4 ਮੀਲੀਅਨ ਖਾਤਿਆਂ ਦਾ ਵਾਧਾ ਹੋਇਆ ਹੈ। ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਦੀ ਰਿਪੋਰਟ ਦੇ ਅਨੁਸਾਰ ਜੂਨ ਵਿੱਚ ਸੈਂਟਰਲ ਡਿਪਾਜ਼ਟਰੀ ਸਰਵਿਸਿਜ਼ ਲਿਮਿਟੇਡ (ਸੀਡੀਐੱਸਐੱਲ) ਨੇ ਡੀਮੈਟ ਖਾਤਿਆਂ ਦੀ ਕੁੱਲ ਸੰਖਿਆ ਦੇ ਮਾਮਲੇ ਵਿੱਚ ਮਾਰਕੀਟ ਸ਼ੇਅਰ ਹਾਸਲ ਕਰਨਾ ਜਾਰੀ ਰੱਖਿਆ। ਉਧਰ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ‘ਤੇ ਸਰਗਰਮ ਗ੍ਰਾਹਕਾਂ ਦੀ ਗਿਣਤੀ ਜੂਨ ‘ਚ 3.1 ਫੀਸਦੀ (ਮਹੀਨਾ) ਵਧ ਕੇ 44.2 ਮਿਲੀਅਨ ਹੋ ਗਈ ਹੈ।- ਆਈਏਐੱਨਐੱਸ