ਮੁੰਬਈ:
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਟਵਿੱਟਰ ’ਤੇ ਦਸ ਲੱਖ ਤੋਂ ਵੱਧ ਫਾਲੋਅਰਜ਼ ਹੋ ਗਏ ਹਨ। ਕੇਂਦਰੀ ਬੈਂਕਾਂ ਵਿਚ ਐਨੇ ਫਾਲੋਅਰਜ਼ ਵਾਲੀ ਇਹ ਸੰਸਾਰ ਦੀ ਪਹਿਲੀ ਮੁਦਰਾ ਅਥਾਰਿਟੀ ਬਣ ਗਈ ਹੈ। ਆਰਬੀਆਈ ਨੇ ਇਸ ਮਾਮਲੇ ਵਿਚ ਸੰਸਾਰ ਦੀਆਂ ਸਭ ਤੋਂ ਤਾਕਤਵਰ ਬੈਂਕਾਂ- ਅਮਰੀਕਾ ਦੇ ਫੈਡਰਲ ਰਿਜ਼ਰਵ ਤੇ ਯੂਰੋਪੀਅਨ ਸੈਂਟਰਲ ਬੈਂਕ ਨੂੰ ਵੀ ਪਛਾੜ ਦਿੱਤਾ ਹੈ। ਐਤਵਾਰ ਨੂੰ ਆਰਬੀਆਈ ਦੇ 10,00,513 ਫਾਲੋਅਰਜ਼ ਸਨ। 85 ਸਾਲ ਪੁਰਾਣੀ ਬੈਂਕ ਨੇ ਜਨਵਰੀ 2012 ਵਿਚ ਟਵਿੱਟਰ ਖ਼ਾਤਾ ਆਰੰਭਿਆ ਸੀ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਟਵੀਟ ਕਰ ਕੇ ਆਪਣੇ ਸਹਿਯੋਗੀਆਂ ਨੂੰ ਇਸ ਦੀ ਵਧਾਈ ਦਿੱਤੀ ਹੈ।
-ਪੀਟੀਆਈ