ਮੁੰਬਈ: ਸਥਾਨਕ ਸ਼ੇਅਰ ਮਾਰਕੀਟ ਵਿੱਚ ਨਕਾਰਤਮਕ ਰੁਖ਼ ਕਾਰਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਅੱਜ ਪੰਜ ਪੈਸੇ ਹੋਰ ਹੇਠਾਂ ਡਿੱਗ ਗਈ ਤੇ ਰੁਪਏ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 83.33 ’ਤੇ ਪਹੁੰਚ ਗਈ ਹੈ। ਇੰਟਰਬੈਂਕ ਵਿਦੇਸ਼ ਮੁਦਰਾ ਮਾਰਕੀਟ ’ਚ ਰੁਪਿਆ 83.31 ’ਤੇ ਖੁੱਲ੍ਹਿਆ ਤੇ 5 ਪੈਸੇ ਦੇ ਨੁਕਸਾਨ ਨਾਲ 83.33 ਪ੍ਰਤੀ ਡਾਲਰ ’ਤੇ ਬੰਦ ਹੋਇਆ ਜਦਕਿ ਬੀਤੇ ਦਿਨ ਡਾਲਰ ਮੁਕਾਬਲੇ ਰੁਪਏ ਦੀ ਕੀਮਤ 83.28 ਰੁਪਏ ਸੀ। -ਪੀਟੀਆਈ