ਨਵੀਂ ਦਿੱਲੀ, 24 ਜੁਲਾਈ
ਲਗਾਤਾਰ ਕਮਜ਼ੋਰ ਹੋ ਰਹੇ ਰੁਪਏ ਵਿਚ ਹੋਰ ਗਿਰਾਵਟ ਆ ਸਕਦੀ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਵਪਾਰ ਘਾਟਾ ਵਧਣ ਤੇ ਅਮਰੀਕੀ ਕੇਂਦਰੀ ਬੈਂਕ ਵੱਲੋਂ ਇਸ ਹਫ਼ਤੇ ਵਿਆਜ ਦਰਾਂ ਵਿਚ ਵਾਧੇ ਦੀ ਸੰਭਾਵਨਾ ਦੇ ਮੱਦੇਨਜ਼ਰ ਨੇੜ ਭਵਿੱਖ ਵਿਚ ਰੁਪਿਆ ਹੋਰ ਟੁੱਟ ਕੇ 82 ਪ੍ਰਤੀ ਡਾਲਰ ਤੱਕ ਡਿੱਗ ਸਕਦਾ ਹੈ। ਕਿਆਸਰਾਈਆਂ ਹਨ ਕਿ ਅਮਰੀਕਾ ਦਾ ਕੇਂਦਰੀ ਬੈਂਕ ਫੈਡਰਲ ਰਿਜ਼ਰਵ 26-27 ਜੁਲਾਈ ਦੀ ਮੀਟਿੰਗ ਵਿਚ ਵਿਆਜ ਦਰਾਂ ਵਿਚ 0.50-0.75 ਪ੍ਰਤੀਸ਼ਤ ਤੱਕ ਦਾ ਵਾਧਾ ਕਰ ਸਕਦਾ ਹੈ। ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਰੁਪਿਆ ਅਗਲੇ ਸਾਲ ਮਾਰਚ ਤੱਕ ਕਰੀਬ 78 ਪ੍ਰਤੀ ਡਾਲਰ ਉਤੇ ਰੁਕ ਸਕਦਾ ਹੈ। -ਪੀਟੀਆਈ