ਮੁੰਬਈ, 7 ਅਗਸਤ
ਵਿਸ਼ਵ ਬਾਜ਼ਾਰ ਵਿੱਚ ਕਮਜ਼ੋਰ ਸੰਕੇਤਾਂ ਦੇ ਚੱਲਦਿਆਂ ਸੈਂਸੈਕਸ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ 200 ਅੰਕਾਂ ਤੋਂ ਵਧ ਦੀ ਗਿਰਾਵਟ ਬਾਅਦ ਅਖੀਰ 15.12 ਅੰਕਾਂ ਦੇ ਮਾਮੂਲੀ ਵਾਧੇ ਨਾਲ 38,040 ’ਤੇ ਬੰਦ ਹੋਇਆ। ਅੱਜ ਐਚਡੀਐਫਸੀ ਬੈਂਕ, ਇੰਫੋਸਿਸ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰ ਡਿੱਗੇ। ਸ਼ੁਰੂਆਤ ਵਿੱਚ ਸੈਂਸੈਕਸ 37, 787 ਤਕ ਡਿੱਗਿਆ। ਹਾਲਾਂਕਿ ਬਾਅਦ ਵਿੱਚ ਇਸ ਵਿੱਚ ਕੁਝ ਸੁਧਾਰ ਹੋਇਆ। ਸੈਂਸੈਕਸ ਵਿੱਚ ਸਭ ਤੋਂ ਵਧ 1 ਫੀਸਦੀ ਦੀ ਗਿਰਾਵਟ ਐਚਸੀਐਲ ਟੈਕ ਵਿੱਚ ਹੋਈ। ਏਸ਼ੀਅਨ ਪੇਂਟ ਵਿੱਚ ਸਭ ਤੋਂ ਵਧ 4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।