ਮੁੰਬਈ:
ਇਥੇ ਸ਼ੇਅਰ ਬਾਜ਼ਾਰ ’ਚ ਗਿਰਾਵਟ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ ਅਤੇ ਬੀਐੱਸਈ ਦਾ ਸੈਂਸੈਕਸ 984.23 ਅੰਕ ਡਿੱਗ ਗਿਆ। ਵਪਾਰੀਆਂ ਮੁਤਾਬਕ ਅਕਤੂਬਰ ’ਚ ਪ੍ਰਚੂਨ ਮਹਿੰਗਾਈ ਦਰ 14 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚਣ ਅਤੇ ਵਿਦੇਸ਼ੀ ਨਿਕਾਸੀ ਕਾਰਨ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਆਈ ਹੈ। ਸੈਂਸੈਕਸ ਅੱਜ 1.25 ਫੀਸਦ ਦੀ ਗਿਰਾਵਟ ਨਾਲ 77,690.95 ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ ਵੀ ਲਗਤਾਰ ਪੰਜਵੇਂ ਕਾਰੋਬਾਰੀ ਸੈਸ਼ਨ ’ਚ 324.40 ਅੰਕ ਭਾਵ 1.36 ਫੀਸਦ ਡਿੱਗ ਕੇ 23,559.05 ’ਤੇ ਬੰਦ ਹੋਇਆ। -ਪੀਟੀਆਈ