ਮੁੰਬਈ, 27 ਜਨਵਰੀ
ਕਮਜ਼ੋਰ ਆਲਮੀ ਰੁਝਾਨਾਂ ਕਰਕੇ ਸ਼ੇਅਰ ਬਾਜ਼ਾਰ ਅੱਜ 581 ਅੰਕ ਡਿੱਗ ਗਿਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ (ਸੈਂਸੈਕਸ) 581.21 ਨੁਕਤਿਆਂ ਦੇ ਨਿਘਾਰ ਨਾਲ 57,276.94 ਦੇ ਪੱਧਰ ਨੂੰ ਪੁੱਜ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਨੂੰ ਵੀ 167.80 ਅੰਕਾਂ ਦਾ ਨੁਕਸਾਨ ਹੋਇਆ ਤੇ ਸ਼ੇਅਰ ਬਾਜ਼ਾਰ ਦਿਨ ਦੇ ਕਾਰੋਬਾਰ ਮਗਰੋਂ 17,110.15 ਦੇ ਪੱਧਰ ਨੂੰ ਬੰਦ ਹੋਇਆ। ਬੀਐੱਸਈ ਵਿੱਚ ਅੱਜ ਕਾਰੋਬਾਰ ਦੌਰਾਨ ਐੱਚਸੀਐੱਲ ਟੈੱਕ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਤੇ ਕੰਪਨੀ ਦੇ ਸ਼ੇਅਰਾਂ ਵਿੱਚ 4 ਫੀਸਦ ਤੋਂ ਵੱਧ ਦਾ ਨਿਘਾਰ ਵੇਖਣ ਨੂੰ ਮਿਲਿਆ। ਦੂਜੇ ਪਾਸੇ ਐਕਸਿਸ ਬੈਂਕ, ਐੱਸਬੀਆਈ, ਮਾਰੂਤੀ ਤੇ ਕੋਟਕ ਬੈਂਕ ਦੇ ਸ਼ੇਅਰਾਂ ਵਿੱਚ ਤੇਜ਼ੀ ਦਾ ਰੁਝਾਨ ਰਿਹਾ। ਆਲਮੀ ਪੱਧਰ ’ਤੇ ਵੀ ਸ਼ੇਅਰ ਬਾਜ਼ਾਰਾਂ ਵਿੱਚ ਮੰਦੀ ਦਾ ਦੌਰ ਰਿਹਾ। -ਪੀਟੀਆਈ