ਨਵੀਂ ਦਿੱਲੀ, 15 ਸਤੰਬਰ
ਕੇਂਦਰ ਸਰਕਾਰ ਨੇ ਦੂਰਸੰਚਾਰ ਖੇਤਰ ਵਿੱਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਇਸ ਦੇ ਤਹਿਤ ਦੂਰਸੰਚਾਰ ਖੇਤਰ ਲਈ ਰਾਹਤ ਪੈਕੇਜ ਦੀ ਪ੍ਰਵਾਨਗੀ ਦੇ ਨਾਲ, ਆਟੋਮੈਟਿਕ ਰਸਤੇ ਦੁਆਰਾ 100 ਪ੍ਰਤੀਸ਼ਤ ਵਿਦੇਸ਼ੀ ਸਿੱਧੇ ਨਿਵੇਸ਼ (ਐੱਫਡੀਆਈ) ਦੀ ਆਗਿਆ ਦਿੱਤੀ ਗਈ ਹੈ। ਇਸ ਦਾ ਮਕਸਦ ਵੋਡਾਫੋਨ ਵਰਗੀਆਂ ਕੰਪਨੀਆਂ ਨੂੰ ਰਾਹਤ ਦੇਣਾ ਹੈ ਜਿਨ੍ਹਾਂ ਦਾ ਨੇ ਹਜ਼ਾਰਾਂ ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਕਰਨਾ ਹੈ। ਪੈਕਜ ਵਿੱਚ ਬਕਾਏ ਦੇ ਭੁਗਤਾਨ ’ਚ ਮੋਹਲਤ ਦੇਣੀ, ਏਜੀਆਰ ਨੂੰ ਮੁੜ ਤੋਂ ਪ੍ਰਭਾਸ਼ਿਤ ਕਰਨਾ ਤੇ ਸਪੈਕਟ੍ਰਮ ਫੀਸ ’ਚ ਕਟੌਤੀ ਸ਼ਾਮਲ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਹੈ ਕਿ ਭਾਰਤ ਦੀ ਮੈਨੂਫੈਕਚਰਿੰਗ ਸਮਰਥਾ ਵਧਾਉਣ ਲਈ ਆਟੋ, ਆਟੋ ਕੰਪੋਨੈਂਟ ਅਤੇ ਡਰੋਨ ਉਦਯੋਗ ਲਈ 26,058 ਕਰੋੜ ਰੁਪਏ ਦੇ ਪੈਕੇਜ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ 7.6 ਲੱਖ ਤੋਂ ਵੱਧ ਲੋਕਾਂ ਨੂੰ ਵਾਧੂ ਰੁਜ਼ਗਾਰ ਮਿਲਣ ਦੀ ਉਮੀਦ ਹੈ।