ਪਟਨਾ, 19 ਅਕਤੂਬਰ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਦਿੱਲੀ, ਮੁੰਬਈ ਅਤੇ ਕੋਲਕਾਤਾ ਤੋਂ ਪਟਨਾ ਦੇ ਹਵਾਈ ਕਿਰਾਏ ਵਿੱਚ ਤਿੰਨ ਗੁਣਾ ਵੱਧ ਵਾਧਾ ਦਰਜ ਕੀਤਾ ਗਿਆ ਹੈ। 22 ਅਕਤੂਬਰ ਨੂੰ ਦਿੱਲੀ ਤੋਂ ਪਟਨਾ ਦੀ ਉਡਾਣ ਦੀ ਟਿਕਟ 14,000 ਰੁਪਏ ਸੀ, ਜਦੋਂ ਕਿ ਮੁੰਬਈ ਤੋਂ ਪਟਨਾ ਦਾ ਹਵਾਈ ਕਿਰਾਇਆ 20,000 ਰੁਪਏ ਤੱਕ ਪਹੁੰਚ ਗਿਆ ਸੀ। ਇਨ੍ਹਾਂ ਦੋਵਾਂ ਥਾਵਾਂ ਤੋਂ ਪਟਨਾ ਦਾ ਮੌਜੂਦਾ ਕਿਰਾਇਆ ਦਿੱਲੀ ਤੋਂ ਸ਼ਾਰਜਾਹ ਦੀ ਦਰ ਨਾਲੋਂ ਵੱਧ ਹੈ, ਜੋ ਕਿ 11,000 ਰੁਪਏ ਹੈ। ਦਿੱਲੀ ਤੋਂ ਬੈਂਕਾਕ ਦੀ ਮੌਜੂਦਾ ਟਿਕਟ ਦੀ ਕੀਮਤ 10,500 ਰੁਪਏ ਹੈ ਅਤੇ ਦਿੱਲੀ ਤੋਂ ਸਿੰਗਾਪੁਰ ਦੀ ਕੀਮਤ 13,000 ਰੁਪਏ ਹੈ। ਕੋਲਕਾਤਾ ਤੋਂ ਪਟਨਾ ਦੀ ਹਵਾਈ ਟਿਕਟ 10,500 ਰੁਪਏ ਕਰ ਦਿੱਤੀ ਗਈ ਹੈ। ਸੀਜ਼ਨ ਦੌਰਾਨ ਏਅਰਲਾਈਨ ਕੰਪਨੀਆਂ ਲਚਕਦਾਰ ਕਿਰਾਇਆ ਨੀਤੀ ਦਾ ਫਾਇਦਾ ਉਠਾ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤੇਜ਼ੀ ਜਾਰੀ ਰਹਿ ਸਕਦੀ ਹੈ। ਹੈਦਰਾਬਾਦ, ਚੇਨਈ, ਬੈਂਗਲੁਰੂ, ਚੰਡੀਗੜ੍ਹ, ਜੈਪੁਰ, ਅਹਿਮਦਾਬਾਦ, ਸੂਰਤ ਆਦਿ ਸ਼ਹਿਰਾਂ ਦੀਆਂ ਹਵਾਈ ਟਿਕਟਾਂ ਵੀ ਵਧੀਆਂ ਹਨ। ਹਵਾਈ ਕਿਰਾਏ ਵਿੱਚ ਵਾਧੇ ਦਾ ਸਭ ਤੋਂ ਵੱਡਾ ਕਾਰਨ ਰੇਲ ਟਿਕਟਾਂ ਦੀ ਕਤੀ ਹੈ। ਰੇਲ ਗੱਡੀਆਂ ਵਿੱਚ ਉਡੀਕ ਸੂਚੀਆਂ ਬਹੁਤ ਜ਼ਿਆਦਾ ਹਨ ਅਤੇ ਤਤਕਾਲ ਟਿਕਟਾਂ ਵੀ ਉਪਲਬਧ ਨਹੀਂ ਹਨ। ਇਸ ਦੌਰਾਨ ਉੱਤਰੀ ਰੇਲਵੇ ਨੇ ਯਾਤਰੀਆਂ ਨੂੰ ਕੁਝ ਰਾਹਤ ਦੇਣ ਲਈ ਪਟਨਾ, ਮੁਜ਼ੱਫਰਪੁਰ, ਦਰਭੰਗਾ, ਜੈ ਨਗਰ, ਕਿਸ਼ਨਗੰਜ, ਕਟਿਹਾਰ, ਬਰੌਨੀ (ਬੇਗੂਸਰਾਏ) ਜਾਣ ਵਾਲੀਆਂ 32 ਵਾਧੂ ਮੇਲ ਅਤੇ ਐਕਸਪ੍ਰੈਸ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਅਧਿਕਾਰੀ ਛਠ ਪੂਜਾ ਤੱਕ ਕੁੱਲ 211 ਟਰੇਨਾਂ ਚਲਾਉਣ ਦਾ ਦਾਅਵਾ ਕਰ ਰਹੇ ਹਨ। ਰੇਲ ਗੱਡੀਆਂ ਜੰਮੂ, ਅੰਮ੍ਰਿਤਸਰ, ਫਿਰੋਜ਼ਪੁਰ, ਦਿੱਲੀ, ਭਿਵਾਨੀ ਅਤੇ ਪਠਾਨਕੋਟ ਤੋਂ ਸ਼ੁਰੂ ਹੋਣਗੀਆਂ।