ਨਵੀਂ ਦਿੱਲੀ, 14 ਜੁਲਾਈ
ਰਾਸ਼ਟਰੀ ਰਾਜਧਾਨੀ ਵਿੱਚ ਰਾਤ ਪੁੱਜੇ ਤਾਜ਼ੇ ਟਮਾਟਰ ਅੱਜ ਤੋਂ ਸਰਕਾਰੀ ਏਜੰਸੀ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਜ਼ ਫੈਡਰੇਸ਼ਨ ਆਫ ਇੰਡੀਆ (ਐੱਨਸੀਸੀਐਫ) ਵੱਲੋਂ ਇੱਥੋਂ ਦੇ ਪ੍ਰਚੂਨ ਬਾਜ਼ਾਰਾਂ ਵਿੱਚ ਵੇਚੇ ਜਾ ਰਹੇ ਹਨ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਟਮਾਟਰ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾਣਗੇ। ਦੇਸ਼ ਵਿੱਚ ਕਈ ਥਾਵਾਂ ’ਤੇ ਟਮਾਟਰ 180 ਰੁਪਏ ਤੋਂ 250 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਆਪਣੀਆਂ ਖੇਤੀਬਾੜੀ ਮੰਡੀਕਰਨ ਏਜੰਸੀਆਂ ਨੈਫੇਡ ਅਤੇ ਐੱਨਸੀਸੀਐਫ ਨੂੰ ਟਮਾਟਰ ਦੀ ਖਰੀਦ ਕਰਕੇ ਸ਼ੁੱਕਰਵਾਰ ਨੂੰ ਕੌਮੀ ਰਾਜਧਾਨੀ ਤੇ ਐੱਨਸੀਆਰ ਵਿੱਚ ਰਿਆਇਤੀ ਕੀਮਤਾਂ ’ਤੇ ਵੇਚਣ ਲਈ ਕਿਹਾ ਸੀ।