ਵਾਸ਼ਿੰਗਟਨ, 12 ਅਕਤੂਬਰ
ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਦੇ ਅਧਿਕਾਰੀ ਨੇ ਕਿਹਾ ਕਿ ਜਦੋਂ ਹਰ ਪਾਸੇ ਆਰਥਿਕ ਵਿਕਾਸ ਮੱਠਾ ਪੈ ਰਿਹਾ ਹੈ ਉਦੋਂ ਸਿਰਫ਼ ਭਾਰਤ ਹੀ ਹੈ, ਜੋ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ। ਆਈਐੱਮਐੱਫ ਏਸ਼ੀਆ ਅਤੇ ਪ੍ਰਸ਼ਾਂਤ ਵਿਭਾਗ ਦੇ ਨਿਰਦੇਸ਼ਕ ਕ੍ਰਿਸ਼ਨਾ ਸ੍ਰੀਨਿਵਾਸਨ ਨੇ ਕਿਹਾ, ‘ਇਸ ਸਮੇਂ ਕੌਮਾਂਤਰੀ ਪੱਛਰ ‘ਤੇ ਨਜ਼ਰ ਮਾਰੋ ਤਾਂ ਅਸੀਂ ਦੇਖਾਂਗੇ ਕਿ ਮਹਿੰਗਾਈ ਕਾਰਨ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਵਿਕਾਸ ਹੌਲੀ ਹੋ ਰਿਹਾ ਹੈ ਪਰ ਇਸ ਦੇ ਉਲਟ ਭਾਰਤ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ। ਆਈਐੱਮਐੱਫ ਨੇ ਆਪਣੇ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਵਿੱਚ ਭਾਰਤ ਲਈ 2021 ਵਿੱਚ 8.7 ਪ੍ਰਤੀਸ਼ਤ ਦੇ ਮੁਕਾਬਲੇ 2022 ਵਿੱਚ 6.8 ਪ੍ਰਤੀਸ਼ਤ ਵਿਕਾਸ ਦਰ ਦਾ ਅਨੁਮਾਨ ਲਗਾਇਆ ਹੈ। 2023 ਦਾ ਅਨੁਮਾਨ ਹੋਰ ਹੇਠਾਂ 6.1 ਪ੍ਰਤੀਸ਼ਤ ਤੱਕ ਹੇਠਾਂ ਆ ਗਿਆ।