ਨਿੱਜੀ ਪੱਤਰ ਪੇ੍ਰਕ
ਮੰਡੀ ਗੋਬਿੰਦਗੜ੍ਹ, 23 ਸਤੰਬਰ
ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲੀਸ ਵੱਲੋਂ ਇੱਕ ਲੋਹਾ ਕਾਰੋਬਾਰੀ ਦੀ ਸ਼ਿਕਾਇਤ ’ਤੇ ਇੱਕ ਵਿਅਕਤੀ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੰਜੇ ਬਾਂਸਲ ਵਾਸੀ ਬਟਨ ਲਾਲ ਰੋਡ ਮੰਡੀ ਗੋਬਿੰਦਗੜ੍ਹ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਕੁੰਭ ਵਿਚ ਉਸ ਨੇ ਦੇਵ ਸ੍ਰੀ ਮੈਟਲਸ ਤੋਂ ਲੱਖਾਂ ਰੁਪਏ ਦਾ ਲੋਹਾ ਸਰੀਆ ਬਲਵਿੰਦਰ ਸਿੰਘ ਸੇਖੋਂ ਨੂੰ 17 ਮਾਰਚ 2022 ਨੂੰ ਵੇਚਿਆ ਸੀ, ਜਿਸ ਦੀ ਕੀਮਤ 16 ਲੱਖ 41 ਹਜ਼ਾਰ 524 ਰੁਪਏ ਬਣਦੀ ਸੀ ਅਤੇ ਅਜੇ ਤੱਕ ਬਲਵਿੰਦਰ ਸਿੰਘ ਨੇ ਇਹ ਰਾਸ਼ੀ ਉਸ ਨੂੰ ਅਦਾ ਨਹੀਂ ਕੀਤੀ ਤੇ ਉਹ ਉਸ ਨੂੰ ਧਮਕੀਆਂ ਦੇ ਰਿਹਾ ਹੈ। ਪੁਲੀਸ ਨੇ ਬਲਵਿੰਦਰ ਸੇਖੋਂ ਖਿਲਾਫ਼ ਵੱਖ-ਵੱਖ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।