ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਅਕਤੂਬਰ
ਹਰਿਆਣਾ ਵਿਧਾਨ ਸਭਾ ’ਚ ਨੌਕਰੀ ਦੁਆਉਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਹੇਠ ਚੰਡੀਗੜ੍ਹ ਪੁਲੀਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਸੰਦੀਪ ਪੁਨੀਆ ਵਾਸੀ ਮਹਿੰਦਰਗੜ੍ਹ, ਸੁਨੀਲ ਪੁਨੀਆ ਅਤੇ ਵਰਿੰਦਰ ਸ਼ਾਮਲ ਹਨ। ਇਹ ਕੇਸ ਸੈਕਟਰ-3 ਦੀ ਪੁਲੀਸ ਨੇ ਮੁਕੇਸ਼ ਕੁਮਾਰ ਵਾਸੀ ਚਰਖੀ ਦਾਦਰੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮਾਂ ਨੇ ਉਸ ਨੂੰ ਹਰਿਆਣਾ ਵਿਧਾਨ ’ਚ ਨੌਕਰੀ ਦੁਆਉਣ ਦੇ ਨਾਮ ’ਤੇ 18.5 ਲੱਖ ਰੁਪਏ ਲੈ ਲਏ। ਬਾਅਦ ਵਿੱਚ ਨਾ ਤਾਂ ਨੌਕਰੀ ਦੁਆਈ ਅਤੇ ਨਾ ਹੀ ਪੈਸੇ ਵਾਪਸ ਕੀਤੇ।