ਕੁਲਦੀਪ ਸਿੰਘ
ਚੰਡੀਗੜ੍ਹ, 7 ਜੂਨ
ਨਗਰ ਨਿਗਮ ਚੰਡੀਗੜ੍ਹ ਅਧੀਨ ਪਿੰਡ ਮਨੀਮਾਜਰਾ ਅਤੇ ਦੜੂਆ ਵਿੱਚੋਂ ਵੀ ਕਰੋਨਾ ਦੇ ਦੋ ਮਰੀਜ਼ ਸਾਹਮਣੇ ਆਏ ਹਨ। ਮਨੀਮਾਜਰਾ ਨਿਵਾਸੀ ਵਿਅਕਤੀ ਦੀ ਉਮਰ 40 ਸਾਲ, ਜਦਕਿ ਪਿੰਡ ਦੜੂਆ ਵਾਸੀ 33 ਸਾਲ ਦਾ ਹੈ। ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 315 ਹੋ ਗਿਆ ਹੈ। ਹੁਣ ਤੱਕ 5 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 273 ਮਰੀਜ਼ਾਂ ਨੂੰ ਠੀਕ ਹੋ ਚੁੱਕੇ ਹਨ। ਇਸ ਸਮੇਂ ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 37 ਹੋ ਗਈ ਹੈ।