ਪੀ.ਪੀ. ਵਰਮਾ
ਪੰਚਕੂਲਾ 15, ਨਵੰਬਰ
ਮਾਤਾ ਮਨਸਾ ਦੇਵੀ ਮੰਦਿਰ ਨੇੜਲੇ ਸਕੇਤੜੀ ਇਲਾਕੇ ਵਿੱਚ ਮਜ਼ਦੂਰ ਕਲੋਨੀ ਵਿੱਚ ਅੱਗ ਲੱਗਣ ਨਾਲ 200 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇਰੀ ਨਾਲ ਆਉਣ ਕਾਰਨ ਲੋਕਾਂ ਵਿੱਚ ਬਹੁਤ ਗੁੱਸਾ ਸੀ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਫਾਇਰ ਬ੍ਰਿਗੇਡ ਨੂੰ ਕਈ ਵਾਰ ਫ਼ੋਨ ਕਰਨ ਦੇ ਬਾਵਜੂਦ ਵੀ ਗੱਡੀਆਂ ਪੌਣਾ ਘੰਟਾ ਬਾਅਦ ਆਈਆਂ। ਊਦੋਂ ਤੱਕ ਸਾਰਾ ਕੁਝ ਸੜ ਕੇ ਸਵਾਹ ਹੋ ਚੁੱਕਾ ਸੀ। ਸਿਆਲ ਦੇ ਦਿਨਾਂ ਵਿੱਚ ਵਾਪਰੇ ਇਸ ਭਿਆਨਕ ਹਾਦਸੇ ਨੇ ਗਰੀਬਾਂ ਦੇ ਸਿਰ ਤੋਂ ਛੱਤ ਖੋਹ ਲਈ ਹੈ। ਕਾਂਗਰਸ ਦੀ ਤਰਜਮਾਨ ਰਣਜੀਤਾ ਮਹਿਤਾ ਨੇ ਮੌਕੇ ’ਤੇ ਪੁੱਜ ਕੇ ਦੁਖੀ ਲੋਕਾਂ ਦਾ ਹਾਲਚਾਲ ਪੁੱਛਿਆ ਅਤੇ ਊਨ੍ਹਾਂ ਲਈ ਖਾਣ ਪੀਣ ਦੀ ਸਮੱਗਰੀ ਮੁਹੱਈਆ ਕਰਵਾਈ। ਉਧਰ, ਅਨਿਲ ਥਾਪਰ ਨੇ ਸੋਸ਼ਲ ਮੀਡੀਆ ਉੱਤੇ ਇਸ ਹਾਦਸੇ ਦਾ ਸੁਨੇਹਾ ਪਾ ਕੇ ਲੋਕਾਂ ਨੂੰ ਗਰੀਬਾਂ ਦੀ ਮਦਦ ਲਈ ਪੇ੍ਰਿਆ ਤੇ ਢਾਈ ਸੌ ਕੰਬਲ ਇਕੱਠੇ ਕਰਕੇ ਲੋਕਾਂ ਵਿੱਚ ਵੰਡੇ। ਇਸੇ ਤਰ੍ਹਾਂ ਕਈ ਹੋਰ ਸਮਾਜਿਕ ਤੇ ਰਾਜਨੀਤਕ ਪਾਰਟੀਆਂ ਦੇ ਲੋਕਾਂ ਨੇ ਮੌਕਾ ਵੇਖਿਆ ਅਤੇ ਪ੍ਰਸ਼ਾਸਨ ਤੋਂ ਸਹਾਇਤਾ ਦਿਵਾਉਣ ਦਾ ਐਲਾਨ ਕੀਤਾ