ਪੱਤਰ ਪ੍ਰੇਰਕ
ਪੰਚਕੂਲਾ, 19 ਅਕਤੂਬਰ
ਪੰਚਕੂਲਾ ਜ਼ਿਲ੍ਹੇ ਵਿੱਚ ਡੇਂਗੂ ਦੇ ਨਵੇਂ 25 ਮਰੀਜ਼ ਸਾਹਮਣੇ ਆਉਣ ਨਾਲ ਇਹ ਮਰੀਜ਼ਾਂ ਦੀ ਕੁੱਲ ਗਿਣਤੀ 1028 ਹੋ ਗਈ ਹੈ। ਪੰਚਕੂਲਾ ਦੇ ਜ਼ਿਲ੍ਹਾ ਮਲੇਰੀਆ ਅਧਿਕਾਰੀ ਸੰਦੀਪ ਜੈਨ ਨੇ ਦੱਸਿਆ ਕਿ ਇਸ ਵਾਰ ਹੁਣ ਤੱਕ ਸ਼ਹਿਰ ਪੰਚਕੂਲਾ ਵਿੱਚ 500, ਪੁਰਾਣੇ ਪੰਚਕੂਲਾ ਵਿੱਚ 178, ਸੂਰਜਪੁਰ ਵਿੱਚ 130, ਨਾਨਕਪੁਰ ਵਿੱਚ 10, ਕਾਲਕਾ ਵਿੱਚ 37, ਪਿੰਜੌਰ ਵਿੱਚ 100, ਮੋਰਨੀ ਵਿੱਚ 14, ਕੋਟ ਕੋਟ ਵਿੱਚ 23 ਕੇਸ ਸਾਹਮਣੇ ਆਏ ਹਨ। ਬਰਵਾਲਾ ਵਿੱਚ 21, ਹੰਗੋਲਾ ਵਿੱਚ 3 ਅਤੇ ਰਾਏਪੁਰਾਨੀ ਵਿੱਚ ਹੁਣ ਤੱਕ 13 ਮਾਮਲੇ ਸਾਹਮਣੇ ਆਏ ਹਨ। ਸਿਵਲ ਹਸਪਤਾਲ ਸੈਕਟਰ-6 ਦੇ ਸੀਐਮਓ ਡਾ. ਮੁਕਤਾ ਕੁਮਾਰ ਨੇ ਦੱਸਿਆ ਕਿ ਨਿਗਮ ਨੂੰ ਫੌਗਿੰਗ ਲਈ ਲਿਖਿਆ ਗਿਆ ਹੈ|