ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 25 ਅਕਤੂਬਰ
ਮੁਹਾਲੀ ਵਾਸੀਆਂ ਨੂੰ ਨੇੜ ਭਵਿੱਖ ਵਿੱਚ ਲਾਵਾਰਸ ਪਸ਼ੂਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਣ ਦੀ ਆਸ ਬੱਝ ਗਈ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਤਵਾਰ ਨੂੰ ਲਾਵਾਰਸ ਪਸ਼ੂਆਂ ਦੀ ਸੇਵਾ ਸੰਭਾਲ ਲਈ ਪਿੰਡ ਬਲੌਂਗੀ ਵਿੱਚ ‘ਬਾਲ ਗੋਪਾਲ ਗਊ ਬਸੇਰਾ’ ਨਾਂ ਦੀ ਗਊਸ਼ਾਲਾ ਬਣਾਉਣ ਦਾ ਨੀਂਹ ਰੱਖਿਆ। ਇਸ ਤੋਂ ਪਹਿਲਾਂ ਭੂਮੀ ਪੂਜਨ ਦੀ ਰਸਮ ਨਿਭਾਈ ਗਈ। ਸਮਾਗਮ ਵਿੱਚ ਸੰਸਦ ਮੈਂਬਰ ਮਨੀਸ਼ ਤਿਵਾੜੀ, ਐਸਐਸਪੀ ਸਤਿੰਦਰ ਸਿੰਘ, ਸੁਆਮੀ ਗੁਰਕਿਰਪਾ ਨੰਦ, ਸੁਆਮੀ ਚਿੰਨਮਿਯਾ ਨੰਦ ਕਾਮਧੇਨੁ ਗਊਸ਼ਾਲਾ ਨੂਰਮਹਿਲ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਗਰਾਮ ਪੰਚਾਇਤ ਬਲੌਂਗੀ ਵੱਲੋਂ 10 ਏਕੜ ਜ਼ਮੀਨ 33 ਸਾਲ ਲਈ ਲੀਜ਼ ’ਤੇ ਦਿੱਤੀ ਗਈ ਹੈ। ਬਾਲ ਗੋਪਾਲ ਗਊ ਬਸੇਰਾ ਨੂੰ ਚਲਾਉਣ ਲਈ ਟਰੱਸਟ ਬਣਾਇਆ ਗਿਆ ਹੈ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਅਮਰਜੀਤ ਸਿੰਘ ਜੀਤੀ ਸਿੱਧੂ, ਐਸਡੀਐਮ ਜਗਦੀਪ ਸਹਿਗਲ, ਡੀਡੀਪੀਓ ਡੀ.ਕੇ. ਸਾਲਦੀ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ, ਜਨਰਲ ਸਕੱਤਰ ਬਲਜੀਤ ਕੌਰ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਰਾਜਾ ਕੰਵਰਜੋਤ ਸਿੰਘ, ਪਵਨ ਦਿਵਾਨ, ਬਹਾਦਰ ਸਿੰਘ ਸਰਪੰਚ ਬਲੌਂਗੀ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰੀ ਪਤਵੰਤੇ ਮੌਜੂਦ ਸਨ।