ਚੰਡੀਗੜ੍ਹ: ਕਿਫਾਇਤੀ ਵਿਆਹ ਸਮਾਰੋਹ ਕਰਨ ਲਈ ਗੋਲਡਨ ਟਿਊਲਿਪ ਹੋਟਲ ਪੰਚਕੂਲਾ ਵਿੱਚ 8 ਤੇ 9 ਅਕਤੂਬਰ ਨੂੰ ‘ਸ਼ੁੱਭ ਵਿਆਹ’ ਸਮਾਗਮ ਹੋਵੇਗਾ। ਮੈਨੇਜਰ ਪਤੰਜਲੀ ਵਰਮਾ ਨੇ ਦੱਸਿਆ ਕਿ ਇਥੇ ਸਾਰੀਆਂ ਰਸਮਾਂ ਸਮੇਤ 125 ਤੋਂ 150 ਮਹਿਮਾਨਾਂ ਲਈ ਵਿਆਹ ਦੀ ਲਾਗਤ ਸਿਰਫ 12 ਤੋਂ 16 ਲੱਖ ਰੁਪਏ ਹੋਵੇਗੀ, ਜਿਸ ਵਿੱਚ 2 ਰਾਤਾਂ ਨਾਲ 3 ਦਿਨ ਦੀ ਠਾਹਰ ਦੇ ਨਾਲ ਨਾਸ਼ਤਾ, ਦੁਪਹਿਰ ਤੇ ਰਾਤ ਦਾ ਖਾਣਾ ਵੀ ਸ਼ਾਮਲ ਹੋਵੇਗਾ। ਇਸ ਸਮਾਗਮ ਦੌਰਾਨ ਲਾਈਵ ਡੀਜੇ ਅਤੇ ਵੈਲਕਮ ਸ਼ੋਅ ਮੁੱਖ ਆਕਰਸ਼ਣ ਹੋਣਗੇ। -ਵਪਾਰ ਪ੍ਰਤੀਨਿਧ